ਇਟਲੀ ਦੇ ਲੋਕਾਂ ਨੂੰ ਫਿਰ ਸਤਾਉਣ੍ਹ ਲੱਗਾ ਡਰ,,,



ਮਿਲਾਨ ਇਟਲੀ 1 ਨਵੰਬਰ (ਸਾਬੀ ਚੀਨੀਆ) ਕਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆ ਨੇ ਸਥਾਨਿਕ ਨਾਗਰਿਕਾਂ ਨੂੰ ਬੜੀ ਬੁਰੀ ਤਰਾਂ੍ਹ ਪ੍ਰਭਾਵਿਤ ਕੀਤਾ ਹੈ ਸਰਕਾਰੀ ਦਫਤਰਾਂ ਵਿਚ ਹੋਣ ਵਾਲੇ ਕੰਮ ਪਹਿਲਾ ਹੀ ਬਹੁਤ ਘੱਟ ਹੋ ਰਹੇ ਹਨ ਉੱਤੋ ਇਕ ਵਾਰ ਫਿਰ ਮੁਕੰਮਲ ਲਾਕਡਾਊਨ ਹੋਣ ਦੀਆਂ ਬਣਦੀਆ ਸਭਾਵਨਾਵਾਂ ਕਰਕੇ ਲੋਕਾਂ ਨੂੰ ਕਾਰੋਬਾਰ ਤੇ ਨੌਕਰੀਆਂ ਦਾ ਡਰ ਸਤਾਉਣ ਲੱਗ ਪਿਆ ਹੈ । ਦੱਸਣਯੋਗ ਹੈ ਕਿ ਕਾਰੋਬਾਰੀ ਮੰਦੀ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਕਈ ਲੋਕਾਂ ਨੂੰ ਨੌਕਰੀਆਂ ਤੋ ਹੱਥ ਧੋਣੇ ਪਾਏ ਹਨ ਜੇ ਇਟਲੀ ਵਿਚ ਮੁੜ ਤਾਲਾਬੰਦੀ ਹੋ ਗਈ ਤਾ ਲੋਕਾਂ ਨੂੰ ਮੁੜ ਤੋ ਪੈਰੀ ਹੋਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਫਿਲਹਾਲ ਸਕੂਲ, ਕਾਲਜ, ਆਵਾਜਾਈ ਅਤੇ ਰੈਸਟੋਰੈਂਟ ਸਖਤ ਹਦਾਇਤਾਂ ਦੇ ਅਧਾਰ ਤੇ ਖੁੱਲੇ ਹਨ ਅੱਧੀ ਰਾਤ ਤੋ ਸਵੇਰੇ 5 ਵਜੇ ਤੱਕ ਲਾਕਡਾਊਨ ਹੋਣ ਕਰਕੇ ਲੋਕ ਪ੍ਰਭਾਵਿਤ ਹੋ ਰਹੇ ਹਨ ਸੂਤਰਾਂ ਤੋ ਮਿਲੇ ਵੇਰਵਿਆ ਮੁਤਾਬਿਕ ਜੇ ਕਰੋਨਾ ਦੇ ਮਾਮਲੇ ਇਸੇ ਤਰਾਂ ਵੱਧਦੇ ਰਹੇ ਤਾ ਆਉਦੇ ਦਿਨਾਂ ਵਿਚ ਸਰਕਾਰ ਕੋਈ ਸਖਤ ਫੈਸਲਾ ਲੈ ਸਕਦੀ ਹੈ। ਜਿਸ ਨਾਲ ਲੋਕਾਂ ਦੀਆਂ ਖਾਸ ਕਰਕੇ ਇੱਥੇ ਰਹਿੰਦੇ ਵਿਦੇਸ਼ੀਆਂ ਦੀਆਂ ਦਫਤਰਾਂ ਨਾਲ ਸਬੰਧਤ ਕੰਮਾਂ ਨੂੰ ਲੈਕੇ ਮੁਸ਼ਕਲਾਂ ਹੋਰ ਵੀ ਵੱਧ ਵੱਧ ਸਕਦੀਆਂ ਹਨ ।  



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ