ਓਵਰਸੀਜ਼ ਕਾਂਗਰਸ ਯੌਰਪ ਦੇ ਆਗੂ ਕਿਸਾਨ ਸ਼ੰਘਰਸ਼ ਵਿਚ ਸ਼ਹੀਦ ਹੋਏ ਪਰਿਵਾਰਾਂ ਦੀ ਆਰਥਿਕ ਮਦਦ ਅੱਗੇ ਆਏ

ਮਿਲਾਨ ਇਟਲੀ 29 ਸਤੰਬਰ (ਸਾਬੀ ਚੀਨੀਆ) ਇੰਡੀਅਨ ਓਵਰਸ਼ੀਜ ਕਾਂਗਰਸ ਯੂਕੇ ਅਤੇ ਯੌਰਪ ਵੱਲੋਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਪੰਜਾਬ ਦੇ ਕਿਸਾਨ ਧੰਨਾ ਸਿੰਘ ਖੇੜੀ ਚਹਿਲਾਂ (ਮਾਨਸਾ) ਅਤੇ ਜਨਕ ਰਾਜ ਵਾਸੀ ਧਨੌਲਾ(ਬਰਨਾਲਾ) ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਅਤੇ ਸਹਾਇਤਾ ਦੇਣ ਦੀ ਮੰਗ ਕੀਤੀ ਗਈ ਹੈ। ਇੰਡੀਅਨ ਓਵਰਸ਼ੀਜ ਕਾਂਗਰਸ ਯੌਰਪ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਵਰਸ਼ੀਜ ਕਾਂਗਰਸ ਯੂਕੇ ਅਤੇ ਯੌਰਪ ਵੱਲੋਂ ਆਪਣੇ ਤੌਰ ਸਹਾਇਤਾ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ ਜੋ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਵੀਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਤੌਰ ਤੇ ਭੇਜੀ ਜਾਵੇਗੀ। 





                                          ਅੱਜ ਜੂਮ ਐਪ ਦੇ ਮਾਧਿਅਮ ਰਾਹੀਂ ਗੱਲਬਾਤ ਕਰਦਿਆਂ ਦਲਜੀਤ ਸਿੰਘ ਸਹੋਤਾ ਮੈਂਬਰ ਐਨ ਆਰ ਆਈ ਕਮਿਸ਼ਨ ਪੰਜਾਬ ਸਰਕਾਰ, ਯੂਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਯੌਰਪ ਦੇ ਪ੍ਰਧਾਨ ਰਾਜਵਿੰਦਰ ਸਿੰਘ, ਜਰਮਨ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ ਇਟਲੀ ਤੋਂ ਜਰਨਲ ਸਕੱਤਰ ਦਿਲਬਾਗ ਚਾਨਾ, ਸੁਖਚੈਨ ਸਿੰਘ ਮਾਨ ਮੀਤ ਪ੍ਰਧਾਨ, ਹਰਕੀਤ ਸਿੰਘ ਚਾਹਲ ਮੁੱਖ ਬੁਲਾਰਾ ਅਤੇ ਪ੍ਰਭਜੋਤ ਸਿੰਘ ਚੇਅਰਮੈਨ ਨੇ ਸੰਬੋਧਨ ਕੀਤਾ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ