ਹਵਾਈ ਸਫ਼ਰ ਕਰਨ ਵਾਲਿਆ ਨੂੰ ਭਾਰਤ ਸਰਕਾਰ ਦਾ ਨਵਾਂ ਫੁਰਮਾਨ
ਕੋਵਿਡ ਟੈਸਟ ਕਰਵਾਉਣਾ ਹੋਇਆ ਲਾਜਮੀ
ਮਿਲਾਨ ਇਟਲੀ 18 ਫਰਵਰੀ (ਸਾਬੀ ਚੀਨੀਆ) ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਵੱਲੋ ਸਥਾਨਿਕ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆ ਹਵਾਈ ਸਫ਼ਰ ਕਰਨ ਵਾਲਿਆ ਨੂੰ 22 ਫਰਵਰੀ ਦੇਰ ਰਾਤ ਤੋ ਨਵੇ ਫੁਰਮਾਨ ਜਾਰੀ ਕੀਤੇ ਗਏ ਹਨ
ਜੋ 22 ਫਰਵਰੀ ਦੀ ਰਾਤ ਨੂੰ 23,59 ਮਿੰਟ ਤੋ ਬਾਅਦ ਦੇਸ਼ ਦੇ ਹਰ ਹਵਾਈ ਅੱਡੇ ਤੇ ਆਉਣ ਜਾਣ ਵਾਲਿਆ ਤੇ ਲਾਗੂ ਹੋਣਗੇ।ਮੰਤਰਾਲੇ ਵਲੋ ਹੁਕਮਾਂ ਤਹਿਤ ਹਵਾਈ ਸਿਫਰ ਕਰਨ ਵਾਲਿਆ ਨੂੰ ਸਫ਼ਰ ਤੋ 72 ਘੰਟੇ ਕੋਵਿਡ ਟੈਸਟ ਤੇ ਆਨਲਾਈਨ ਰਜਿਸਟੇਸ਼ਟਨ ਕਰਵਾਉਣਾ ਲਾਜਮੀ ਕਰ ਦਿੱਤਾ ਗਿਆ ਹੈ ਹਵਾਈ ਅੱਡੇ ਤੇ ਬੋਰਡਿੰਗ ਪਾਸ ਜਾਰੀ ਕਰਨ ਤੋ ਪਹਿਲਾ ਅਧਿਕਾਰੀਆ ਵਲੋ ਕਰੋਨਾ ਟੈਸਟ ਚੈੱਕ ਕੀਤਾ ਜਾਵੇਗਾ ਜਿਸਦੇ ਨਾ ਹੋਣ ਦੀ ਸੂਰਤ ਵਿਚ ਯਾਤਰੀ ਹਵਾਈ ਸਿਫਰ ਨਹੀ ਕਰ ਸਕੇਗਾ। ਜਿੰਨਾਂ ਯਾਤਰੀਆ ਦੀ ਟਿਕਟਾਂ 22 ਫਰਵਰੀ ਤੋ ਬਾਅਦ ਦੀਆ ਬਣੀਆਂ ਹੋਈਆਂ ਹਨ ਉਨਾਂਨੂੰ ਕਰੋਨਾ ਟੈਸਟ ਕਰਵਾ ਲੈਣਾ ਚਾਹੀਦਾ ਹੈ ਨਹੀ ਤਾ ਅਜਿਹੀ ਸੂਰਤ ਵਿਚ ਟਾਇਮ ਤੇ ਟਿਕਟ ਦੋਵਾਂ ਦਾ ਨੁਕਸਾਨ ਹੋ ਸਕਦਾ ਹੈ।

Comments
Post a Comment