ਧਾਰਮਿਕ ਗੀਤ "ਬਾਣੀ ਗੁਰੂ ਰਾਵਿਦਾਸ ਦੀ , ਇਟਲੀ ਚੋ ਰਿਲੀਜ਼

ਮਿਲਾਨ ਇਟਲੀ 18 ਫਰਵਰੀ (ਸਾਬੀ ਚੀਨੀਆ) 3 ਦਹਾਕੇ ਪਹਿਲਾ ਜਲੰਧਰ ਦੂਰਦਰਸ਼ਨ ਦੇ ਵਿਹੜੇ ਤੋ ਸੰਗੀਤਕ ਸਫ਼ਰ ਦਾ ਅਗਾਜ਼ ਕਰਨ ਵਾਲੇ ਗਾਇਕ ਤਰਸੇਮ ਮੱਲਾ ਦਾ ਪਲੇਠਾ ਧਾਰਮਿਕ ਗੀਤ "ਬਾਣੀ ਗੁਰੂ ਰਾਵਿਦਾਸ ਦੀ, ਨੂੰ ਇਟਲੀ ਵਿਚ ਪੂਰੀ ਸ਼ਾਨੋ ਸ਼ੋਕਤ ਨਾਲ ਰਿਲੀਜ਼ ਕੀਤਾ ਗਿਆ ਸ੍ਰੀ ਗੁਰੂ ਰਾਵਿਦਾਸ ਜੀ ਦੇ 644 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆ ਮੌਕੇ ਰਿਲੀਜ਼ ਹੋਏ ਇਸ ਧਾਰਮਿਕ ਗੀਤ ਨੂੰ ਸ਼ੋਸ਼ਲ ਮੀਡੀਏ ਤੇ ਪਹਿਲੇ ਦਿਨ ਤੋ ਹੀ ਭਰਵਾਂ ਹੁੰਗਾਰਾ ਮਿਲਿਆ ਹੈ। 

                 ਤਰਸੇਮ ਮੱਲਾ ਦੀ ਖੁਬਸੂਰਤ ਅਵਾਜ਼ ਵਿਚ ਗਾਏ ਗੀਤ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ (ਰੋਮ) ਅਤੇ ਸ੍ਰੀ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ (ਰੋਮ) ਵਿਖੇ ਇਕੋ ਹੀ ਦਿਨ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਹੈ । ਇਸ ਮੌਕੇ ਗੱਲਬਾਤ ਕਰਦਿਆ ਗਿਆਨੀ ਸੁਰਿੰਦਰ ਸਿੰਘ,ਹਰਦੀਪ ਸਿੰਘ ਬੁਡੇਲ,ਸੁਖਜਿੰਦਰ ਸਿੰਘ ਕਾਲਰੂ ਆਦਿ ਨੇ ਤਰਸੇਮ ਮੱਲਾ ਨੂੰ ਵਧਾਈ ਦਿੱਦਿਆ ਸ੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦੀ ਮਹਿਮਾ ਵਿਚ ਗਾਏ ਧਾਰਮਿਕ ਗੀਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਹੋਰਨਾਂ ਤੋ ਇਲਾਵਾ ਭਗਵੰਤ ਸਿੰਘ ਕੰਗ, ਭਾਈ ਇੰਦਰਜੀਤ ਸਿੰਘ, ਅਵਤਾਰ ਸਿੰਘ ਤਾਰਾ,ਜਿੰਮੀ, ਬਲਕਾਰ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖਾ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵਲੋ "ਬਾਣੀ ਗੁਰੂ ਰਾਵਿਾਦਾਸ ਦੀ, ਧਾਰਮਿਕ ਗੀਤ ਦੇ ਪੋਸਟਰ ਨੂੰ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ 

                                 
                               ਲਵੀਨੀਉ ਅਤੇ ਵਿਲੈਤਰੀ ਵਿਚ ਪੋਸਟਰ ਰਿਲੀਜ਼ ਕਰਦੇ ਹੋਏ ਪਤਵੰਤੇ , ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ