ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣੇ ਤੇ ਚੀਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਮਿਲਾਨ ਇਟਲੀ 18 ਅਪ੍ਰੈਲ (ਸਾਬੀ ਚੀਨੀਆ) ਇਟਲੀ ਵਾਸੀ ਸ, ਮਲਕੀਤ ਸਿੰਘ ਚੀਮਾ ਦੇ ( ਸੱਸ ਮਾਂ ) ਮਾਤਾ ਗੁਰਦੇਵ ਕੌਰ ਜੋ ਪਿਛਲੇ ਦਿਨੀ ਅਕਾਲ ਪੁਰਖ ਦੇ ਚਰਨ੍ਹਾਂ ਵਿਚ ਜਾ ਬਿਰਾਜੇ ਹਨ ਉਨਾਂ ਦੇ ਅਕਾਲ ਚਲਾਣੇ ਤੇ ਚੀਮਾਂ ਪਰਿਵਾਰ ਦੇ ਨਜਦੀਕੀ ਸਾਕ ਸਬੰਧੀਆ ਵੱਲੋ ਸ ਮਲਕੀਤ ਸਿੰਘ ਚੀਮਾਂ (ਜੁਵਾਈ) ਅਤੇ ਉਨਾਂ ਦੀ ਧਰਮ ਪਤਨੀ ਨਿਰਮਲ ਕੌਰ (ਪੁੱਤਰੀ) ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਮਾਤਾ ਗੁਰਦੇਵ ਕੌਰ (ਖੰਨਾ) ਬੜੇ ਮਿਲਣਸਾਰ ਸਾਊ ਸੁਭਾਅ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਸ਼ਖਸ਼ੀਅਤ ਸਨ ਉਹ ਆਪਣੇ ਧੀ ਜੁਵਾਈ ਨੂੰ ਮਿਲਣ ਲਈ ਅਕਸਰ ਇਟਲੀ ਵੀ ਆਉਦੇ ਜਾਂਦੇ ਰਹਿੰਦੇ ਸਨ ਜਿਸ ਕਰਕੇ ਉਨਾਂ ਦਾ ਇਟਲੀ ਰਹਿੰਦੇ ਬਹੁਤ ਸਾਰੇ ਪਰਿਵਾਰਾਂ ਨਾਲ ਵੀ ਚੰਗੇ ਸਬੰਧ ਸਨ। ਮਾਤਾ ਗੁਰਦੇਵ ਕੌਰ ਦੀ ਮੌਤ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ
ਸ ਅਜੀਤ ਸਿੰਘ ਥਿੰਦ, ਪ੍ਰੀਤਮ ਸਿੰਘ ਮਾਣਕੀ, ਗੋਲਡ ਮੈਡਿਲ ਲਿਸਟ ਢਾਡੀ ਮਨਦੀਪ ਸਿੰਘ ਹੀਰਾਂਵਾਲੀ, ਸੁਰਜੀਤ ਸਿੰਘ ਧਾਲੀਵਾਲ, ਸ ਸੁਖਜਿੰਦਰ ਸਿੰਘ ਕਾਲਰੂ, ਰਾਜਵਿੰਦਰ ਸਿੰਘ ਰਾਜਾ , ਸ ਜੁਪਿੰਦਰ ਸਿੰਘ ਜੋਗਾ,ਕਰਮਜੀਤ ਸਿੰਘ,ਮਨਜੀਤ ਸਿੰਘ ਜੱਸੋਮਜਾਰਾ, ਮਹਿੰਦਰ ਸਿੰਘ ਠੱਟਾ,ਬਾਬਾ ਦਲਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਗੋਬਿੰਦਸਰ ਸਾਹਿਬ (ਲਵੀਨੀੳ) ਸਮੇਤ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋ ਦੁੱਖ ਪ੍ਰਗਟਾਵਾ ਕੀਤਾ ਗਿਆ ਹੈ।
Comments
Post a Comment