ਸੰਤ ਸੀਚੇਵਾਲ ਤੇ ਵਿਧਾਇਕ ਸ਼ੇਰੋਵਾਲੀਆ,ਨੇ "ਪੈਸਾ ਪੈਸਾ, ਗੀਤ ਦਾ ਪੋਸਟਰ ਰਿਲੀਜ਼ ਕੀਤਾ

ਅਸ਼ਲੀਤਾਂ ਭਰੇ ਮਾਹੌਲ ਵਿਚ ਚੰਗਾ ਗਾਉਣਾ ਕਿਸੇ ਚੁਣੌਤੀ ਨਾਲੋ ਘੱਟ ਨਹੀ , ਪੰਮੀ ਬਾਈ

ਮਿਲਾਨ ਇਟਲੀ 11 ਮਾਰਚ (ਸਾਬੀ ਚੀਨੀਆ) ਲੋਕ ਮੁੱਦਿਆ ਨੂੰ ਸੰਗੀਤਕ ਧੁੰਨਾਂ ਵਿਚ ਪਰੋਕੇ ਗਾਉਣ ਵਾਲਾ ਬਲਵੀਰ ਸ਼ੇਰਪੁਰੀ ਸੰਗੀਤ ਇੰਡਸਟਰੀ ਵਿਚ ਵੱਡਾ ਨਾਂ ਬਣ ਚੱੁਕਿਆ ਹੈ ਉਨਾਂ ਦਾ ਨਵਾਂ ਗੀਤ "ਪੈਸਾ ਪੈਸਾ,ਵੀ ਖੂਬ ਚਰਚਾ ਵਿਚ ਹੈ। ਜਿਸਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਅਤੇ ਲੋਕ ਗਾਇਕ ਪੰਮੀ ਬਾਈ ਵਲੋ ਸਤੁਲਜ ਦਰਿਆ ਤੇ ਪਿੰਡ ਗਿੱਦੜ ਪਿੰਡੀ ਵਿਖੇ ਕਰਵਾਏ ਇਕ ਧਾਰਮਿਕ ਸਮਾਗਮ ਦੌਰਾਨ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।
                      ਇਸ ਗੀਤ ਨੂੰ ਰਿਲੀਜ਼ ਕਰਦਿਆ ਜਿੱਥੇ ਮੌਜੂਦਾਂ ਸ਼ਖਸ਼ੀਅਤਾਂ ਵਲੋ ਲੇਖਕ ਨਿਰਵੈਰ ਸਿੰਘ ਢਿੱਲੋ,ਸਾਬੀ ਚੀਨੀਆ ਸਿ਼ਵਰਜੰਨੀ ਰਿਕਾਡਿਜ਼, ਵੀਡੀੳ ਡਾਇਰੈਕਟਰ ਕੁਲਦੀਪ ਸਿੰਘ ਆਦਿ ਨੂੰ ਵਧਾਈ ਦਿੱਤੀ ਗਈ ਉਥੇ ਗਾਇਕ ਪੰਮੀ ਬਾਈ ਨੇ ਬਲਵੀਰ ਸ਼ੇਰਪੁਰੀ ਦੀ ਪ੍ਰਸ਼ੰਸਾ ਕਰਦਿਆ ਆਖਿਆ ਕਿ ਉਨਾਂਨੇ ਇਸ ਅਸ਼ੀਲਤਾ ਭਰੇ ਮਾਹੌਲ ਵਿਚ ਸਮਾਜਿਕ ਮੁੱਦਿਆ ਦੀ ਗੱਲ ਕਰਕੇ ਇਕ ਨਵੀ ਲੀਹ੍ਹ ਖਿੱਚਦਿਆ ਚੰਗੀ ਗਾਇਕੀ ਨੂੰ ਜਿਊਦਾਂ ਰੱਖਣ ਦਾ ਕੰਮ ਕੀਤਾ ਹੈ ਇਸ ਮੌਕੇ ਹੋਰਨਾਂ ਤੋ ਇਲਾਵਾ ਸ ਅਕਾਲੀ ਆਗੂ ਸੱਜਣ ਸਿੰਘ ਚੀਮਾਂ, ਲਖਵਿੰਦਰ ਸਿੰਘ ਥਾਣੇਦਾਰ, ਸ ਮੁਖਤਿਆਰ ਸਿੰਘ ਚੀਨੀਆ, ਸ ਲਖਵਿੰਦਰ ਸਿੰਘ ਗਿੱਦੜ ਪਿੰਡੀ, ਪ੍ਰਸਿੱਧ ਸੰਗੀਤਕਾਰ ਹਰਭਜਨ ਹਰੀ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵੱਲੋ "ਪੈਸਾ ਪੈਸਾ ਗੀਤ ਦੇ ਪੋਸਟਰ ਨੂੰ ਆਪਣੇ ਕਰ ਕਮਲਾਂ ਨਾਲ ਲੋਕ ਕਚਹਿਰੀ ਵਿਚ ਪੇਸ਼ ਕੀਤਾ ਗਿਆ। 

         ਸੰਤ ਸੀਚੇਵਾਲ, ਵਿਧਾਇਕ ਸ਼ੇਰੋਵਾਲੀਆ ਤੇ ਗਾਇਕ ਪੰਮੀ ਬਾਈ ਪੋਸਟਰ ਰਿਲੀਜ਼ ਕਰਦੇ ਹੋਏ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ