ਲਵੀਨੀੳ ਚੋ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਤ ਵਿਸ਼ਾਲ ਧਾਰਮਿਕ ਸਮਾਗਮ
ਲਵੀਨੀੳ ਚੋ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਤ ਵਿਸ਼ਾਲ ਧਾਰਮਿਕ ਸਮਾਗਮ
ਮਿਲਾਨ ਇਟਲੀ 16 ਅਪ੍ਰੈਲ (ਸਾਬੀ ਚੀਨੀਆ) ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆ ਕਾਰਨ ਇਟਲੀ ਵਿਚ ਕਾਫੀ ਤਰ੍ਹਾ ਦੀਆਂ ਸਰਕਾਰੀ ਪਾਬੰਦੀਆ ਲੱਗੀਆ ਹੋਈਆ ਹਨ ਪਰ ਦਸਮ ਪਿਤਾ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਵੱਲੋ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆ ਨੂੰ ਮੁੱਖ ਰੱਖਕੇ ਇੱਥੋ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਵਿਖੇ ਇਕ ਵਿਸ਼ਾਲ ਧਾਰਮਿਕ ਸਮਾਗਮ 18 ਅਪ੍ਰੈਲ ਐਤਵਾਰ ਨੂੰ ਕਰਵਾਇਆ ਜਾਵੇਗਾ । ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਮੌਕੇ ਹਰ ਸਾਲ ਨਗਰ ਕੀਰਤਨ ਸਜਾਏ ਜਾਂਦੇ ਸਨ ਪਰ ਇਸ ਸਾਲ ਅਜਿਹਾ ਕਰਨਾ ਅਸੰਭਵ ਹੈ । ਪ੍ਰਬੰਧਕ ਕਮੇੀ ਵੱਲੋ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਆਖੰਠ ਪਾਠ ਦੇ ਭੋਗ ਉਪਰੰਤ ਖੁੱਲੇ ਦੀਵਾਨ ਹਾਲ ਸਜਾਏ ਜਾਣਗੇ ਜਿੰਨਾਂ ਵਿਚ ਗਿਆਨੀ ਦਲਬੀਰ ਸਿੰਘ ਤੇ ਸਾਥੀਆ ਵੱਲੋ ਆਈਆਂ ਸੰਗਤਾਂ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ । ਪ੍ਰੋਗਰਾਮ ਦਾ ਲਾਵੀਵ ਯੂਰਪ ਨਿਊਜ ਟੀ, ਵੀ ਵੱਲੋ ਕੀਤਾ ਜਾਵੇਗਾ ਸੇਵਾਦਾਰਾਂ ਵੱਲੋ ਆਈਆਂ ਸੰਗਤਾਂ ਲਈ ਗੁਰੂ ਦੇ ਲੰਗਰਾਂ ਸਟਾਲ ਵੀ ਲਾਏ ਜਾਣਗੇ।

Comments
Post a Comment