ਇਟਲੀ ਵਿਚ ਸਰਕਾਰੀ ਪੈਸੇ ਦੀ ਅੰਨੀ ਲੁੱਟ ਬਿਨਾਂ ਕੰਮ ਕੀਤੇ ਲੈਂਦਾ ਰਿਹਾ 15 ਸਾਲ ਤਨਖਾਹ੍ਹ

 ਮਿਲਾਨ ਇਟਲੀ 23 ਅਪ੍ਰੈਲ (ਸਾਬੀ ਚੀਨੀਆ) ਇਟਲੀ ਪੁਲਿਸ ਨੇ ਇਕ ਅਜਿਹਾ ਹੈਰਾਨੀ ਜਨਕ ਮਾਮਲਾ ਸਾਹਮਣੇ ਲੈਦਿਆ ਹੈ ਜਿਸਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਜਾਵੇਗਾ ਇਕ ਧੋਖਾਧੜੀ ਮਾਮਲੇ ਵਿਚ ਸਾਹਮਣੇ ਆਇਆ ਹੈ ਕਿ ਇਕ ਹਸਪਤਾਲ ਦਾ ਕਰਮਚਾਰੀ ਪਿਛਲੇ 15 ਸਾਲਾਂ ਤੋ ਇਕ ਦਿਨ ਵੀ ਕੰਮ ਤੇ ਗਏ ਬੇਗੈਰ ਹਰ ਮਹੀਨੇ ਤਨਖਾਹ੍ਹ ਲੈ ਰਿਹਾ ਹੈ।

ਅਜਿਹਾ ਕਰਕੇ ਉਸ ਨੇ ਪਿਛਲੇ 15 ਸਾਲਾਂ ਵਿਚ 5 ਲੱਖ 38 ਹਜਾਰ ਯੂਰੋ ਦੇ ਕਰੀਬ ਸਰਕਾਰੀ ਖਜਾਨੇ ਨੂੰ ਚੂਨਾ ਲਾਇਆ ਹੈ । ਪ੍ਰਾਪਤ ਵੇਰਵਿਆ ਅਨੁਸਾਰ ਵਿਅਕਤੀ ਨੇ 2005 ਵਿਚ ਆਪਣੀ ਨੌਕਰੀ ਛੱਡ ਦਿੱਤੀ ਸੀ ਤੇ ਹੁਣ ਉਸਦੀ ਉਮਰ 66 ਸਾਲ ਦੀ ਹੋ ਚੁੱਕੀ ਹੈ ਤੇ ਉਹ ਪੈਨਸ਼ਨ ਦੇ ਸੁਪਨੇ ਵੀ ਲੈ ਰਿਹਾ ਸੀ ਪਰ ਇਕ ਹੋਰ ਕੇਸ ਦੀ ਛਾਣਬੀਣ ਕਰਦਿਆ ਪੁਲਿਸ ਦੇ ਧਿਆਨ ਵਿਚ ਇਹ ਮਾਮਲਾ ਵੀ ਆ ਗਿਆ ਜਿੱਥੋ ਉਨਾਂਨੂੰ ਪਤਾ ਲੱਗਾ ਕਿ ਸਬੰਧਤ ਵਿਅਕਤੀ ਪਿਛਲੇ 15 ਸਾਲਾਂ ਤੋ ਧੋਖਾਧੜੀ ਕਰਕੇ ਪੈਸਾ ਵਸੂਲ ਰਿਹਾ ਹੈ ਛਾਣਬੀਣ ਕਰ ਰਹੀ ਪੁਲਿਸ ਟੀਮ ਵੱਲੋ ਮਾਮਲੇ ਦੀ ਤਹ੍ਹਿ ਤੱਕ ਜਾਣ ਲਈ ਦੱਖਣੀ ਇਟਲੀ ਦੇ ਸ਼ਹਿਰ ਕਤਨਜਾਰੋ ਦੇ ਹਸਪਤਾਲ ਨਾਲ ਸਬੰਧਤ ਹੋਰ ਕਰਮਚਾਰੀਆਂ ਤੋ ਵੌ ਪੁੱਛ ਪੜਤਾਲ ਕੀਤੀ ਜਾ ਰਹੀ ਹੈ । 



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ