ਕਾਲਾ ਅੱਚਰਵਾਲ ਨਮਿੱਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 11 ਅਪ੍ਰੈਲ ਨੂੰ
ਮਿਲਾਨ ਇਟਲੀ (ਸਾਬੀ ਚੀਨੀਆ) ਰਾਜਧਾਨੀ ਰੋਮ ਦੇ ਨੇੜਲੇ ਕਸਬਾ ਕਾਂਪੋਵੈਰਦੇ ਵਿਖੇ ਪਿੰਡ ਅੱਚਰਵਾਲ ਜਿਲ੍ਹਾ ਲੁਧਿਆਣਾ ਦੇ ਹਰਬੰਸ ਸਿੰਘ (ਕਾਲਾ) ਜੋ 27 ਫਰਵਰੀ ਨੂੰ ਉਸ ਅਕਾਲ ਪੁਰਖ ਦੁਆਰਾ ਬਖਸਿ਼ਸ਼ ਕੀਤੀ ਸੂਵਾਸਾਂ ਦੀ ਪੂੰਜੀ ਨੂੰ ਤਿਆਗ ਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਚਰਨ੍ਹਾ ਵਿਚ ਜਾ ਬਿਰਾਜੇ ਹਨ ਉਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਆਖੰਠ ਪਾਠ ਦੇ ਭੋਗ 11 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵਿਖੇ ਪਾਏ ਜਾਣਗੇ। ਉਨਾਂ ਦੇ ਨੇੜਲੇ ਸਾਕ ਸਬੰਧੀਆਂ ਤੇ ਸੱਜਣਾਂ ਮਿੱਤਰਾਂ ਵੱਲੋ ਸਮੂਹ੍ਹ ਸੰਗਤਾਂ ਨੂੰ ਬੇਨਤੀ ਹੈ ਕਿ 11 ਅਪ੍ਰੈਲ ਦਿਨ ਐਤਵਾਰ ਨੂੰ (ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ) ਪੁੱਜ ਕਰਕੇ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕਰਕੇ ਵਿੱਛੜੀ ਰੂਹ੍ਹ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆ ਗੁਰੂ ਚਰਨ੍ਹਾ ਵਿਚ ਹਾਜਰੀਆ ਭਰੀਆ ਜਾਣ ।

Comments
Post a Comment