ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ
ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ
ਮਿਲਾਨ ਇਟਲੀ 1 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਤੈਰਨੀ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਤੈਰਨੀ ਦੀਆਂ ਸਮੂਹ੍ਹ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 4 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਸਥਾਨਿਕ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਾਰੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਇਸ ਦੌਰਾਨ ਪੁੱਜ ਰਹੇ ਹੋਰਨਾਂ ਰਾਗੀ ਤੇ ਕਵੀਸ਼ਰੀ ਜੱਥਿਆ ਤੋ ਇਲਾਵਾ ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਜੱਥਾ ਵੱਲੋ ਆਈਆਂ ਸੰਗਤਾਂ ਨੂੰ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋ ਇਟਲੀ ਵਿਚ ਵੱਸਦੀਆ ਸਮੂਹ੍ਹ ਸਿੱਖ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਬੇਨਤੀ ਕੀਤੀ ਗਈ ਹੈ
.png)

Comments
Post a Comment