ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 12 ਸਤੰਬਰ ਨੂੰ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ 12 ਸਤੰਬਰ ਨੂੰ
ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ "ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਰੋਮ ਇਟਲੀ ਵਿਖੇ 12 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣਗੇ ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਹਾੜੇ ਨੂੰ ਪੂਰੀ ਚੜ੍ਹਦੀ ਕਲ੍ਹਾਂ ਨਾਲ ਮਨਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ| ਆਖੰਠ ਪਾਠ ਦੇ ਭੋਗ ਉਪਰੰਤ ਖੁੱਲੇ ਦੀਵਾਨ ਸੁਜਾਏ ਜਾਣਗੇ ਜਿੰਨਾਂ ਵਿਚ ਹਾਜੂਰੀ ਰਾਗੀ ਜੱਥੇ ਤੋ ਇਲਾਵਾ ਪੁੱਜ ਰਹੇ ਹੋਰਨਾਂ ਜੱਥਿਆ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ, ਛੋਟੇ ਬੱਚਿਆ ਦੇ ਜੱਥੇ ਵੀ ਕੀਰਤਨ ਰਾਹੀ ਹਾਜਰੀ ਭਰਨਗੇ ਤੇ ਸਮੂਹ੍ਹ ਸੰਗਤਾਂ ਵੱਲੋ ਨਿਸ਼ਾਨ ਸਾਹਿਬ ਚੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ |

Comments
Post a Comment