ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜੇ ਮੱਥੇ ਕਾਬੂਲਿਆ , ਭੱਟੀ

  1.  ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜੇ ਮੱਥੇ ਕਾਬੂਲਿਆ , ਭੱਟੀ


ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬ ਦੀ ਜਨਤਾ ਨੇ ਨਵੇ ਬਣੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਪੂਰੇ ਆਤਮ ਵਿਸ਼ਵਾਸ ਤੇ ਪਿਆਰ ਨਾਲ ਖਿੜ੍ਹੇ ਮੱਥੇ ਕਾਬੂਲ ਕੀਤਾ ਹੈ ਅਤੇ ਉਹ ਕੁਝ ਕੁ ਹੀ ਦਿਨਾਂ ਵਿਚ ਲੋਕਾਂ ਦੇ ਦਿਲ੍ਹਾਂ ਵਿਚ ਘਰ ਬਣਾਉਣ ਵਿਚ ਕਾਮਯਾਬ ਹੋਏ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾਂ ਵਾਲੀਮਿਕ ਆਦਿ ਧਰਮ ਸਮਾਜ ਯੂਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਵੱਲੋ ਪ੍ਰੈਸ ਨਾਲ ਗੈਰ ਰਸਮੀ ਜਿਹੀ ਗੱਲਬਾਤ ਕਰਦਿਆ ਕੀਤਾ ਗਿਆ ਉਨਾਂ ਆਖਿਆ ਕਿ ਪੰਜਾਬ ਨੂੰ ਬੜੇ ਲੰਮੇ ਸਮੇ ਬਾਅਦ ਇਕ ਨੌਜਵਾਨ ਮੁੱਖ ਮੰਤਰੀ ਮਿਲਿਆ ਹੈ ਜੋ ਸੂਬੇ ਦੇ ਲੋਕਾਂ ਲਈ ਖੁਦ ਵੱਡੀ ਮਿਸਾਲ ਹੈ ਕਿ ਗਰੀਬੀ ਰੇਖਾ ਵਿਚੋ ਨਿਕਲ ਕਿ ਵੀ ਕਾਮਯਾਬ ਹੋਇਆ ਜਾ ਸਕਦਾ ਹੈ ਬੱਸ ਇਨਸਾਨ ਮਿਹਨਤੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ । ਉਨਾਂ ਆਖਿਆ ਕਿ ਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੋ ਵੱਡੀਆਂ ਉਮੀਦਾਂ ਹਨ ਕਿ ਥੋੜੇ ਸਮੇ ਵਿਚ ਸੂਬੇ ਵਿਚ ਵੱਡੇ ਪੱਧਰ ਤੇ ਬਦਲਾਉ ਲਿਆਉਣ ਵਿਚ ਜਰੂਰ ਕਾਮਯਾਬ ਹੋਣਗੇ |

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ