ਧਾਰਮਿਕ ਮੁੱਦਿਆ ਤੇ ਆਪਸੀ ਏਕਤਾ ਹੋਣੀ ਲਾਜਮੀ , ਇੰਡੀਅਨ ਸਿੱਖ ਕਮਿਊਟੀ ਇਟਲੀ
ਧਾਰਮਿਕ ਮੁੱਦਿਆ ਤੇ ਆਪਸੀ ਏਕਤਾ ਹੋਣੀ ਲਾਜਮੀ , ਇੰਡੀਅਨ ਸਿੱਖ ਕਮਿਊਟੀ ਇਟਲੀ
ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) ਗੁਰਦੁਆਰਾ ਸਿੰਘ ਸਭਾ ਸਬੋਧੀਆ (ਲਤੀਨਾ) ਵਿਖੇ 12 ਸਤੰਬਰ ਨੂੰ ਸਿੱਖ ਜੱਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ ਇੱਕਤਰਤਾ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ "ਇੰਡੀਅਨ ਸਿੱਖ ਕਮਿਂਊਟੀ ਇਟਲੀ ਦੇ ਪ੍ਰਧਾਨ ਸ ਸੁਖਦੇਵ ਸਿੰਘ ਕੰਗ ਨੇ ਇਟਲੀ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੀਟਿੰਗ ਵਿਚ ਪੁੱਜਣ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਤਾ ਜੋ ਸਿੱਖ ਧਰਮ ਦੀ ਰਜਿਸਟੇਸ਼ਨ ਸਬੰਧੀ ਇਟਲੀ ਸਰਕਾਰ ਕੌਲ ਲੱਗੀ ਫਾਈਲ ਸਬੰਧੀ ਵਿਸਥਾਰ ਸਾਹਿਤ ਆਪਣੇ ਨੁੰਮਾਇੰਦਿਆ ਪਾਸੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੀ ਉਨਾਂ ਇਹ ਵੀ ਦੱਸਿਆ ਕਿ ਇਸ ਮੀਟਿੰਗ ਵਿਚ ਉੱਤਰੀ ਇਟਲੀ ਦੇ ਬਹੁਤ ਸਾਰੇ ਗੁਰਦੁਆਰਿਆ ਤੋ ਪ੍ਰਬੰਧਕ ਕਮੇਟੀਆਂ ਪੂਰੇ ਉਤਿਸ਼ਾਹ ਨਾਲ ਪੁੱਜ ਰਹੀਆ ਹਨ ਅਤੇ ਪੂਰਨ ਆਸ ਹੈ ਕਿ ਇਟਲੀ ਦੇ ਇਤਿਹਾਸ ਵਿਚ 12 ਸਤੰਬਰ ਨੂੰ ਸਬੋਧੀਆ ਦੀ ਧਰਤੀ ਤੇ ਸਿੱਖ ਜੱਥੇਬੰਦੀਆ ਦਾ ਇਤਿਹਾਸਿਕ ਇਕੱਠ ਹੋਣ ਜਾ ਰਿਹਾ ਹੈ ਉਨਾਂ ਸਮੁੱਚੀਆਂ ਪ੍ਰਬੰਧਕ ਕਮੇਟੀਆ ਨੂੰ ਸਬੋਧਨ ਕਰਦਿਆ ਕਿ ਸਾਨੂੰ ਇਕ ਪਲੇਟ ਫਾਰਮ ਤੇ ਇਕੱਠਿਆ ਹੋਕੇ ਧਰਮ ਦੀ ਰਜਿਸਟੇਸ਼ਨ ਸਬੰਧੀ ਚੱਲ ਰਹੇ ਕਾਰਜਾਂ ਵਿਚ ਆਪੋ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਤਾ ਜੋ ਏਕਤਾ ਦਾ ਸਾਬੂਤ ਦਿੰਦੇ ਹੋਏ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਈ ਜਾ ਸਕੇ।

Comments
Post a Comment