ਕ੍ਰਿਸ਼ਨ ਅਸ਼ਟਮੀ ਤੇ ਗਾਇਕ ਆਰ ਡੀ ਗਿੱਲ ਸਾਂਵਲਾ ਸਲੋਨਾ ਭਜਨ ਲੈਕੇ ਹਾਜ਼ਿਰ ਹੋਏ, ਮਨਜੀਤ ਗਿੱਲ ਯੂਕੇ
ਗਾਇਕ ਆਰ ਡੀ ਗਿੱਲ, ਦਿਨੇਸ਼ ਡੀਕੇ, ਅਮਰੀਕ ਤਲਵੰਡੀ ਅਤੇ ਬਲਵੀਰ ਸ਼ੇਰਪੁਰੀ ਪੋਸਟਰ ਪ੍ਰਮੋਸ਼ਨ ਕਰਦੇ ਹੋਏ
ਜਲੰਧਰ ਪੰਜਾਬ ਪ੍ਰੈਸ ਕਲੱਬ ਵਿਖੇ ਅੱਜ ਭਗਵਾਨ ਕ੍ਰਿਸ਼ਨ ਅਸ਼ਟਮੀ ਨੂੰ ਸਮਰਪਿਤ ਸ਼ਬਦ ਗਾਇਕ ਆਰ ਡੀ ਗਿੱਲ ਜੀ ਦੀ ਆਵਾਜ਼ ਵਿੱਚ ਸਾਂਵਲਾ ਸਲੋਨਾ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਨੈਸ਼ਨਲ ਐਵਾਰਡੀ ਅਤੇ ਸ਼੍ਰੋਮਣੀ ਅਵਾਰਡੀ ਅਮਰੀਕ ਤਲਵੰਡੀ ਸਾਹਿਬ ਜੀ ਨੇ ਦੱਸਿਆ ਕਿ ਦੁਨੀਆਂ ਭਰ ਚੇ ਮਸ਼ਹੂਰ ਕੰਪਨੀ ਟੀ ਸੀਰੀਜ ਦੇ ਬੈਨਰ ਹੇਠ ਸਾਂਵਲਾ ਸਲੋਨਾ ਧਾਰਮਿਕ ਸਿੰਗਲ ਟਰੈਕ ਸੋਸ਼ਲ ਮੀਡੀਆ ਦੀਆ ਵੱਖ ਵੱਖ ਵੈੱਬਸਾਈਟਾ ਤੇ ਰੀਲੀਜ਼ ਹੋ ਚੁੱਕਾ ਹੈ। ਇਸ ਦਾ ਮਿਊਜ਼ਿਕ ਦਿਨੇਸ਼ ਕੁਮਾਰ (ਡੀਕੇ) ਸਾਹਿਬ ਜੀ ਨੇ ਬਹੁਤ ਹੀ ਰੂਹਦਾਰੀ ਨਾਲ ਤਿਆਰ ਕੀਤਾ ਹੈ ਅਤੇ ਬਾਕਾਮਾਲ ਕਲਮ ਨਾਲ ਪਰੀਕਲਨਾ ਜੀ ਨੇ ਸ਼ਬਦਾਂ ਵਿੱਚ ਪਰੋਇਆ ਹੈ। ਜਿਸਦਾ ਵੀਡੀਓ ਹਿਮਾਚਲ ਪ੍ਰਦੇਸ਼ ਦੀ ਲੁਕੇਸ਼ਨ ਵਿਚ ਕੈਮਰਾਮੈਨ ਬਾਵਾ ਸਖ਼ਤ ਮਿਹਨਤ ਨਾਲ ਸ਼ੂਟ ਕਰਕੇ ਅਤੇ ਅੰਕੁਸ਼ ਹੁੰਦਲ ਐਡੀਟਰ ਦੁਆਰਾ ਐਡਿਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਡਿਊਸਰ ਮਨਜੀਤ ਗਿੱਲ ਜੀ ਨੇ ਗਾਇਕ ਆਰ ਡੀ ਗਿੱਲ ਦੀ ਆਵਾਜ਼ ਰਾਹੀਂ ਆਪਣੀ ਗਾਇਕੀ ਦੇ ਸੁਪਨੇ ਸਾਕਾਰ ਹੋਣ ਦੀ ਆਸ ਜਤਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿ੍ਸ਼ਨ ਭਗਤਾਂ ਅਤੇ ਸੰਗੀਤ ਪ੍ਰੇਮੀਆਂ ਵਲੋਂ ਇਸ ਸਾਂਵਲਾ ਸਲੋਨਾ ਭਜਨ ਨੂੰ ਬਹੁਤ ਪਿਆਰ ਮਿਲੇਗਾ ਅਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਉਨ੍ਹਾਂ ਨਾਲ ਨੈਸ਼ਨਲ ਅਵਾਰਡੀ ਮੈਡਮ ਗੁਰਚਰਨ ਕੌਰ ਕੋਚਰ, ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ, ਸੰਗੀਤਕਾਰ ਦਿਨੇਸ਼ ਡੀਕੇ,ਬਾਲੂ ਨਕੋਦਰ, ਗਾਇਕ ਬਿੱਲੂ ਭੌਰ ਅਤੇ ਰਾਜ ਹਰੀਕੇ ਪੱਤਣ ਆਦਿ ਮੌਜੂਦ ਸਨ।

Comments
Post a Comment