ਗੁਰਦੁਆਰਾ ਸਿੰਘ ਸਭਾ ਸਬੋਧੀਆ ਵਿਖੇ ਸਿੱਖ ਜੱਥੇਬੰਦੀਆਂ ਦੀ ਭਰਵੀਂ ਮੀਟਿੰਗ 12 ਸਤੰਬਰ ਨੂੰ
ਧਰਮ ਦੀ ਰਜਿਸਟੇਸ਼ਨ ਸਬੰਧੀ ਹੋਣਗੀਆਂ ਅਹਿਮ ਵਿਚਾਰਾਂ
ਮਿਲਾਨ ਇਟਲੀ 8 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਵਲੋ ਇਟਲੀ ਦੀਆਂ ਸਮੂਹ੍ਹ ਸਿੱਖ ਜੱਥੇਬੰਦੀਆਂ ਦੀ ਭਰਵੀ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਰਵਿੰਦਰਜੀਤ ਸਿੰਘ ਬਲਜਾਨੋ ਮੁੱਖ ਸੇਵਾਦਾਰ ਐਸ,ਜੀ, ਪੀ,ਸੀ ਇਟਲੀ ਅਤੇ ਸ,ਕਰਮਜੀਤ ਸਿੰਘ ਢਿੱਲੋ ਮੁੱਖ ਸੇਵਾਦਾਰ ਗੁ, ਸਿੰਘ ਸਭਾ ਸਬੋਧੀਆ ਨੇ ਦੱਸਿਆ ਕਿ ਸੈਂਟਰ ਅਤੇ ਦੱਖਣੀ ਇਟਲੀ ਦੀਆਂ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਸਬੰਧੀ ਲੱਗੇ ਕੇਸ ਤੋ ਸੰਗਤਾਂ ਜਾਣੂ ਕਰਵਾਇਆ ਜਾਵੇਗਾ |

Comments
Post a Comment