ਨਾਨਕ ਹੱਟ ਦੀ ਤੀਜੀ ਬਰਾਂਚ ਗਿੱਦੜਪਿੰਡੀ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਦਘਾਟਨ
੧ਓ ਸਮਾਜ ਭਲਾਈ ਸੰਸਥਾ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਸੇਵਾ ਦੇ ਕਾਰਜਾਂ ਲਈ ਨਾਨਕ ਹੱਟ ਦੀ ਤੀਜੀ ਬਰਾਂਚ ਗਿੱਦੜ ਪਿੰਡੀ ਦਾ ਉਦਘਾਟਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕੀਤਾ ਗਿਆ ਕੀਤਾ ਗਿਆ। ਇਸ ਦੀਆਂ ਦੋ ਬ੍ਰਾਂਚਾਂ ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ ਸਫਲਤਾਪੂਰਵਕ ਚੱਲ ਰਹੀਆਂ ਹਨ। ਜਿਥੇ ਸ਼ੁਧ ਅਤੇ ਤਾਜ਼ਾ ਸਮਾਨ ਮਿਲਦਾ ਹੈ ਉਥੇ ਹਰ ਚੀਜ਼ ਦੀ ਐਮ ਆਰ ਪੀ ਤੋਂ ਰੇਟ ਘੱਟ ਲੱਗਦਾ ਹੈ। ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਵੀ ਹੁੰਦਾ ਹੈ।ਜੋ ਮੁਨਾਫ਼ਾ ਹੁੰਦਾ ਉਹ ਅਨਾਥ ਬੇਸਹਾਰਾ ਅਤੇ ਗਰੀਬ ਮਜ਼ਦੂਰ ਬੱਚਿਆਂ ਦੀ ਪੜ੍ਹਾਈ ਦੇ ਸੇਵਾ ਕਾਰਜਾਂ ਲਈ ਲਗਾਇਆ ਜਾਂਦਾ ਹੈ।
ਇਹ ਸੰਸਥਾ 2010 ਤੋਂ ਸੇਵਾ ਵਿਚ ਲੱਗੀ ਹੋਈ ਹੈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ ਜੀ ਵਲੋਂ ਇਲਾਕੇ ਅਤੇ ਨਗਰ ਨਿਵਾਸੀਆਂ ਦਾ ਧਨਵਾਦ ਵੀ ਕੀਤਾ ਗਿਆ। ਇਸ ਮੌਕੇ ਹਲਕਾ ਵਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਸ੍ਰੀ ਲਾਲ ਵਿਸ਼ਵਾਸ ਐਸ ਡੀ ਐਮ ਸ਼ਾਹਕੋਟ, ਲਖਵਿੰਦਰ ਸਿੰਘ ਗਿੱਦੜਪਿੰਡੀ, ਕੁਲਵੰਤ ਸਿੰਘ ਸਰਪੰਚ ਗਿੱਦੜ ਪਿੰਡੀ, ਅਵਤਾਰ ਸਿੰਘ ਗ੍ਰੰਥੀ ਬੇਰ ਸਾਹਿਬ ਜੀ, ਗ੍ਰੰਥੀ ਰਣਜੀਤ ਸਿੰਘ,ਆਪ ਆਗੂ ਰਤਨ ਸਿੰਘ , , ਦਲਜੀਤ ਸਿੰਘ ਆਖਰੀ ਉਮੀਦ ਵੈਲਫੇਅਰ ਸੁਸਾਇਟੀ,ਹੜ ਰੋਕੂ ਕਮੇਟੀ ਗਿੱਦੜਪਿਡੀ, ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ, ਜਸਵੀਰ ਵਾਟਾਂ ਵਾਲੀਆ ਜੀ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਹੋਏ।
ਸੰਤ ਸੀਚੇਵਾਲ ਗਾਇਕ ਬਲਵੀਰ ਸ਼ੇਰਪੁਰੀ ਨੂੰ ਸਿਰੋਪਾਓ ਭੇਟ ਕਰਦੇ ਹੋਏ


Comments
Post a Comment