ਸਬੋਧੀਆ ਵਿਖੇ ਸਿੱਖ ਜੱਥੇਬੰਦੀਆ ਦੀ ਹੋ ਰਹੀ ਇੱਕਤਰਤਾ ਵਿਚ ਸ਼ਮੂਲੀਅਤ ਲਈ ਅਪੀਲ

ਸਬੋਧੀਆ ਵਿਖੇ ਸਿੱਖ ਜੱਥੇਬੰਦੀਆ ਦੀ ਹੋ ਰਹੀ ਇੱਕਤਰਤਾ ਵਿਚ ਸ਼ਮੂਲੀਅਤ ਲਈ ਅਪੀਲ 

ਇਟਲੀ 10 ਸਤੰਬਰ (ਸਾਬੀ ਚੀਨੀਆ) ਸੈਂਟਰ ਇਟਲੀ ਦੇ ਕਸਬਾ ਸਬੋਧੀਆ (ਲਾਤੀਨਾ) ਵਿ਼ਖੇ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋ 12 ਸਤੰਬਰ ਐਤਵਾਰ ਨੂੰ ਸਿੱਖ ਸੰਗਤਾਂ ਦੇ ਹੋਣ ਜਾ ਰਹੇ ਵਿਸ਼ਾਲ ਇਕੱਠ ਵਿਚ ਸਮੂਹ੍ਹ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਅਪੀਲ ਕਰਦਿਆ, ਹਰਭਜਨ ਸਿੰਘ ਸੋਨੀ, ਜਸਵੰਤ ਸਿੰਘ ਲੰਗੜੋਆ,ਪ੍ਰਿਤਪਾਲ ਸਿੰਘ, ਤਰਲੋਕ ਸਿੰਘ, ਬਲਰਾਜ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਅਪੀਲ ਕੀਤੀ ਹੈ ਕਿ ਸਿੱਖ ਧਰਮ ਦੀ ਰਜਿਸਟੇਸ਼ਨ ਨੂੰ ਲੈਕੇ ਵਿਚਾਰ ਵਟਾਂਦਰੇ ਕਰਨ ਲਈ ਹੋਣ ਜਾ ਰਹੀ ਮੀਟਿੰਗ ਵਿਚ ਸਭ ਨੂੰ ਪਜੁੱਣਾ ਚਾਹੀਦਾ ਹੈ ਕਿਉਕਿ ਇਹ ਕਾਰਜ ਕਿਸੇ ਦੇ ਨਿੱਜੀ ਨਹੀ ਸਗੋ ਆਉਣ ਵਾਲੀਆ ਪੀੜੀ੍ਹਆ ਦੇ ਭਵਿੱਖ ਦੀ ਗੱਲ ਹੈ ਇਸ ਲਈ ਸਭ ਦਾ ਸਹਿਯੋਗ ਅਤੇ ਪੁੱਜਣਾ ਬਹੁਤ ਜਰੂਰੀ ਹੈ ਤਾ ਜੋ ਕੇਸ ਦੀ ਪੈਰਵਾਈ ਕਰ ਰਹੇ ਕਮੇਟੀ ਤੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਤੇ ਆਪਣੇ ਸੁਝਾਅ ਵੀ ਦਿੱਤੇ ਜਾ ਸਕਣ ।

Comments