ਬੱਚਿਆਂ ਲਈ ਗੁਰਬਾਣੀ ਕਲਾਸਾ ਆਰੰਭ ਕਰਨਾ ਸਲਾਹ੍ਹਉਣਯੋਗ ਉਪਰਾਲਾ , ਭਾਈ ਰਵਿੰਦਰਜੀਤ ਸਿੰਘ

ਬੱਚਿਆਂ ਲਈ ਗੁਰਬਾਣੀ ਕਲਾਸਾ ਆਰੰਭ ਕਰਨਾ ਸਲਾਹ੍ਹਉਣਯੋਗ ਉਪਰਾਲਾ ,  ਭਾਈ ਰਵਿੰਦਰਜੀਤ ਸਿੰਘ 

 
ਮਿਲਾਨ ਇਟਲੀ 5 ਸਤੰਬਰ (ਸਾਬੀ ਚੀਨੀਆ) ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਦੇ ਪ੍ਰਬੰਧਕਾਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀਆਂ ਗੁਰਬਾਣੀ ਕੀਰਤਨ ਕਲਾਸਾਂ ਦੀ ਹਰ ਪਾਸੇ ਤੋ ਪ੍ਰਸ਼ੰਸ਼ਾ ਹੋ ਰਹੀ ਹੈ । ਜਿਸ ਤੇ ਪ੍ਰਤੀਕਿਰਿਆ ਜਾਹਿਰ ਕਰਦਿਆ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸੇਵਾਵਾਂ ਨਿਭਾਅ ਰਹੀ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇ ਮੌਜੂਦਾਂ ਪ੍ਰਧਾਨ ਰਵਿੰਦਰਜੀਤ ਸਿੰਘ ਬਲਜਾਨੋ ਨੇ ਆਖਿਆ ਕਿ ਛੋਟੇ ਛੋਟੇ ਬੱਚਿਆ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਆਰੰਭ ਕੀਤੇ ਇਸ ਕਾਰਜ ਲਈ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀ ਪ੍ਰਬੰਧਕ ਕਮੇਟੀ, ਸਮੱਚੀਆਂ ਸੰਗਤਾਂ ਅਤੇ ਖਾਸ ਕਰਕੇ ਬੱਚਿਆ ਦੇ ਮਾਪੇ ਵਧਾਈ ਦੇ ਪੱਤਰ ਹਨ ਜਿੰਨ੍ਹਾਂ ਵੱਲੋ ਬੱਚਿਆ ਨੂੰ ਗੁਰਬਾਣੀ ਕਲਾਸਾਂ ਆਰੰਭ ਕਰਵਾਕੇ ਕੌਮ ਦੀ ਚੜ੍ਹਦੀ ਕਲ੍ਹਾ ਲਈ ਯੋਗਦਾਨ ਪਾਉਣ ਦੀ ਚੰਗੀ ਸ਼ੁਰੂਆਤ ਕੀਤੀ ਗਈ ਹੈ । ਉਨ੍ਹਾਂ ਇਟਲੀ ਵੱਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਜਰੂਰੀ ਰੁਝੇਵਿਆ ਦੇ ਨਾਲ-ਨਾਲ ਬੱਚਿਆ ਨੂੰ ਸਿੱਖੀ ਸਿਧਾਤਾਂ ਨਾਲ ਜੋੜਨ ਲਈ ਘਰ੍ਹਾਂ ਤੋ ਸ਼ੁਰੂਆਤ ਕਰਨ ਤਾ ਜੋ ਵਿਦੇਸ਼ਾਂ ਵਿਚ ਸਿੱਖੀ ਰੂਪੀ ਬੂਟੇ ਦੀਆਂ ਜੜ੍ਹਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਉਨਾਂ ਆਖਿਆ ਕਿ ਪੜਾਈ ਖੇਤਰ ਵਿਚ ਬੱਚੇ ਪੂਰੀ ਵਾਹ ਵਾਹ ਖੱਟ ਰਹੇ ਨੇ ਹਨ ਹੋਰ ਵੀ ਚੰਗਾ ਹੋਵੇਗਾ ਜੇ ਉਨਾਂ ਨੂੰ ਪੜਾਈ ਦੇ ਨਾਲ ਨਾਲ ਸਿੱਖੀ ਸਿਧਾਤਾਂ ਦਾ ਪੂਰਨ ਗਿਆਨ ਹੋਵੇ ਉਹ ਆਉਣ ਵਾਲੇ ਸਮੇ ਵਿਚ ਇਟਲੀ ਰਹਿੰਦੇ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਆਸਾਨ ਬਣਾ ਸਕਦੇ ਹਨ।


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ