ਲਵੀਨੀੳ ਚੋ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆ ਦੀ ਯਾਦ ਚੋ ਵਿਸ਼ਾਲ ਧਾਰਮਿਕ ਸਮਾਗਮ 26 ਨੂੰ

ਲਵੀਨੀੳ ਚੋ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆ ਦੀ ਯਾਦ ਚੋ ਵਿਸ਼ਾਲ ਧਾਰਮਿਕ ਸਮਾਗਮ 26 ਨੂੰ 

ਮਿਲਾਨ ਇਟਲੀ (ਸਾਬੀ ਚੀਨੀਆ) ਯੂਰਪ ਵਿਚ ਵੱਸਦੇ ਸਿੱਖਾਂ ਲਈ ਆਪਸੀ ਭਾਈਚਾਰਕ ਸਾਂਝ ਦਾ ਉਪਦੇਸ਼ ਦੇ ਰਹੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਦੀਆਂ ਸੰਗਤਾਂ ਵੱਲੋ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਧਾਰਮਿਕ ਸਮਾਗਮ 26 ਸਤੰਬਰ ਐਤਵਾਰ ਨੂੰ ਕਰਵਾਏ ਜਾਣਗੇ ਜਿੰਨ੍ਹਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਵੱਲੋ ਬਾਬਾ ਦਰਸ਼ਨ ਸਿੰਘ ਜੀ ਦੀ ਯਾਦ ਵਿਚ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਸਾਰੀਆਂ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਦੌਰਾਨ ਪੁੱਜ ਰਹੇ ਕੀਰਤਨ ਜੱਥਿਆ ਤੋ ਇਲਾਵਾ ਬਾਬਾ ਜੋਗਾ ਸਿੰਘ ਵੀ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ। ਸਮੁੱਚੀਆਂ ਸੰਗਤਾਂ ਨਂੰੂ ਵੱਧ ਚੜ੍ਹਕੇ ਕਿ ਪੁੱਜਣ ਦੀ ਅਪੀਲ ਕੀਤੀ ਗਈ ਹੈ ਤਾ ਜੋ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਗੁਰੂ ਇਤਿਹਾਸ ਸ਼ਰਵਣ ਕੀਤਾ ਜਾ ਸਕੇ। 

Comments