ਇਟਲੀ| ਸਭਿਆਚਾਰਕ ਮੇਲੇ ਚੋ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਵਾਹ- ਵਾਹ

 ਇਟਲੀ| ਸਭਿਆਚਾਰਕ ਮੇਲੇ ਚੋ ਪੰਜਾਬਣਾਂ ਨੇ ਗਿੱਧੇ ਨਾਲ ਕਰਵਾਈ ਵਾਹ- ਵਾਹ

ਮਿਲਾਨ ਇਟਲੀ 6 ਸਤੰਬਰ (ਸਾਬੀ ਚੀਨੀਆ) ਦੱਖਣੀ ਇਟਲੀ ਦੇ ਬਹੁਤਿਆ ਹਿੱਸਿਆ ਵਿਚ ਪੰਜਾਬੀ ਬੇਸ਼ਕ ਘੱਟ ਗਿਣਤੀ ਵਿਚ ਰਹਿੰਦੇ ਹੋਣ ਪਰ ਸਭਿਆਚਾਰਕ ਗਤੀ ਵਧੀਆ ਕਰਵਾਉਣ ਤੇ ਦਿਨ ਤਿਉਹਾਰ ਮਨਾਉਣ ਵਿਚ ਹਮੇਸ਼ਾਂ ਮੋਹਰੀ ਬਣਕੇ ਭੂਮਿਕਾ ਨਿਭਾਉਦੇ ਹਨ | ਗੱਲ ਕਰੀਏ ਦੱਖਣੀ ਇਟਲੀ ਦੇ ਸਮੁੰਦਰੀ ਦੇ ਕੰਢੇ ਤੇ ਵੱਸੇ ਹੋਏ ਇਤਿਹਾਸਿਕ ਸ਼ਹਿਰ ਫੌਜੇ ਦੀ ਤਾ ਇੱਥੇ ਰਹਿੰਦੇ ਪੰਜਾਬੀਆਂ ਵੱਲੋ ਕਰਵਾਏ ਸਭਿਆਚਾਰਕ ਮੇਲਾ ਚੋ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਨਾਲ ਪੂਰੀ ਵਾਹ ਵਾਹ ਕਰਵਾ ਦਿੱਤੀ | ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀਆਂ ਬਾਤਾਂ ਪਾਉਦੇ ਮੇਲੇ ਵਿਚ ਵੱਖ ਪੰਜਾਬੀ ਗੀਤਾਂ ਤੇ ਕੋਰੀੳਗ੍ਰਾਫੀ ਕਰਦਿਆ ਹਿੱਸਾ ਲੈਣ ਵਾਲਿਆ ਨੇ ਆਪਣੀ ਕਲ੍ਹਾ ਦੇ ਬਾਖੂਬੀ ਜੌਹਰ ਵਿਖਾਏ| ਮੇਲੇ ਦੌਰਾਨ ਪੰਜਾਬੀ ਵਿਰਸੇ ਨਾਲ ਸਬੰਧਤ ਪੱਖੀਆਂ, ਚਰਖੇ, ਸੱਗੀਫੁੱਲ ਫੁੱਲਕਾਰੀਆਂ ਆਦਿ ਵੰਨਗੀਆਂ ਨੇ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਪ੍ਰਬੰਧਕ ਨੇ ਆਖਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਵੀ ਅਜਿਹੇ ਹੀ ਸਭਿਆਚਾਰ ਮੇਲਾ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ।  

ਪੰਜਾਬੀ ਸੂਟਾਂ ਵਿਚ ਸੱਜੀਆਂ ਹੋਈਆਂ ਮੁਟਿਆਰਾਂ       ਫੋਟੋ ਸਾਬੀ ਚੀਨੀਆ

Comments