ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ

 ਧਰਮ ਦੀ ਰਜਿਸਟੇਸ਼ਨ ਸਬੰਧੀ ਸਬੋਧੀਆ ਵਿਖੇ ਹੋਣ ਵਾਲੀ ਮੀਟਿੰਗ ਵਿਚ ਪੁੱਜਣ ਲਈ ਅਪੀਲ 


ਮਿਲਾਨ ਇਟਲੀ 11 ਸਤੰਬਰ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ  "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਵਲੋ ਇਟਲੀ ਦੀਆਂ ਸਮੂਹ੍ਹ ਸਿੱਖ ਜੱਥੇਬੰਦੀਆਂ ਦੀ ਭਰਵੀ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਜਿਸ ਸਬੰਧੀ ਸਿੱਖ ਸੰਗਤਾਂ ਨੂੰ ਅਪੀਲ ਕਰਦਿਆ ਭਾਈ ਮਨਜੀਤ ਸਿੰਘ ਜੱਸੋਮਜਾਰਾ, ਸੁਖਜਿੰਦਰ ਸਿੰਘ ਕਾਲਰੂ, ਅਜੀਤ ਸਿੰਘ ਥਿੰਦ, ਹਰਭਜਨ ਸਿੰਘ ਸੋਨੀ, ਤਜਵਿੰਦਰ ਸਿੰਘ ਬੱਬੀ , ਦਵਿੰਦਰ ਸਿੰਘ ਚੰਦੀ , ਕੁਲਵੰਤ ਸਿੰਘ ਕਸੇਰਤਾ, ਸੁਲੰਿਦਰ ਸਿੰਘ ਸੋਨੀ ਬਾਬਾ, ਕੁਲਵਿੰਦਰ ਸਿੰਘ ਧਾਲੀਵਾਲ ,ਹਰਪ੍ਰੀਤ ਸਿੰਘ ਹੈਪੀ , ਸ ਰਤਨ ਸਿੰਘ , ਅਮਰਜੀਤ ਸਿੰਘ ਸੋਨੀ ਆਖਿਆ ਹੈ ਕਿ ਕੌਮ ਦੇ ਸਾਂਝੇ ਕਾਰਜਾਂ ਨਾਲ ਸਬੰਧਤ ਸਿੱਖ ਸੰਗਤਾਂ ਦਾ ਇਤਿਹਾਸਿਕ  ਇਕੱਠ ਹੋਣ ਜਾ ਰਿਹਾ ਹੈ ਤੇ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਬਿਨਾਂ ਕਿਸੇ ਭੇਦ ਭਾਵ ਵੱਧ ਚੜ੍ਹਕੇ ਪੁੱਜ ਕਰਕੇ ਰੌਣਕਾਂ ਨੂੰ ਵਧਾਉਦੇ ਹੋਏ ਇਸ ਮੀਟਿੰਗ ਨੂੰ ਸਫਲਾ ਬਣਾਉ। 

Comments