ਗਾਇਕ ਬਲਵੀਰ ਸ਼ੇਰਪੁਰੀ ਦੇ ਵਿਸ਼ੇਸ਼ ਗੀਤ ਦੀ ਸ਼ੂਟਿੰਗ ਸ਼ੂਰੂ ,
ਗਾਇਕ ਬਲਵੀਰ ਸ਼ੇਰਪੁਰੀ ਦੇ ਵਿਸ਼ੇਸ਼ ਗੀਤ ਦੀ ਸ਼ੂਟਿੰਗ ਸ਼ੂਰੂ ,
ਦੁਬਈ (ਅਜਮਾਨ )10 ਦਸੰਬਰ ਰਾਜ ਹਰੀਕੇ ਪੱਤਣ। ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਪੰਜਾਬੀਅਤ, ਸੱਭਿਆਚਾਰ, ਵਿਰਸੇ ਅਤੇ ਵਾਤਾਵਰਨ ਸਬੰਧੀ ਗੀਤਾਂ ਰਾਹੀਂ ਹਮੇਸ਼ਾ ਪੰਜਾਬ ਦਾ ਨਾਂ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਗਾਇਕ ਬਲਵੀਰ ਸ਼ੇਰਪੁਰੀ ਇਸ ਸਮੇਂ ਦੁਬਈ ਟੂਰ ਤੇ ਹਨ। ਪ੍ਰੋਗਰਾਮ ਤੋਂ ਇਲਾਵਾ ਉਹ ਦੁਬਈ ਦੇ ਸ਼ੁੱਧ ਵਾਤਾਵਰਨ ਸਬੰਧੀ ਇੱਕ ਵਿਸ਼ੇਸ਼ ਟਰੈਕ ਦੀ ਸ਼ੂਟਿੰਗ ਕਰ ਰਹੇ ਹਨ।ਇਹ ਟਰੈਕ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਕਲਮ ਤੋਂ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਇਸ ਟਰੈਕ ਦੀ ਸ਼ੂਟਿੰਗ ਅਤੇ ਐਡਟਿੰਗ ਕਰ ਰਹੇ ਹਨ। ਬਹੁਤ ਜਲਦ ਇਹ ਟਰੈਕ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ। ਇਹ ਸ਼ੂਟਿੰਗ ਅਜਮਾਨ ( ਸ਼ਰਮਾ ਟਰਾਂਸਪੋਰਟ ਕੰਪਨੀ ) ਸੁਖਦੇਵ ਸ਼ਰਮਾ ਜੀ ਨੇ ਆਪਣੇ ਦਫਤਰ ਤੋਂ ਸ਼ੁੱਭਕਾਮਨਾਵਾਂ ਅਤੇ ਸਹਿਯੋਗ ਨਾਲ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਗਾਇਕ ਬਲਵੀਰ ਸ਼ੇਰਪੁਰੀ ਨੂੰ ਚੰਗੇ ਗੀਤਾਂ ਲਈ ਵਿਸ਼ੇਸ਼ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਹੈ। ਇਸ ਮੌਕੇ ਜਸਵਿੰਦਰ ਸਿੰਘ, ਜਸਵੀਰ ਸਿੰਘ ਭੋਲਾ, ਦੀਪਕ ਕਾਲੀਆਂ, ਯੁੱਧਵੀਰ ਸਿੰਘ ਵਿਰਕ ਅਤੇ ਡਾਇਰੈਕਟਰ ਐਡੀਟਰ ਕੁਲਦੀਪ ਆਦਿ ਮੌਜੂਦ ਸਨ।

Comments
Post a Comment