ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ "ਬੱਚੇ ਬਾਜ਼ ਦੇ" ਜਲਦ ਰਿਲੀਜ਼ ਕੀਤਾ ਜਾਵੇਗਾ।


 ਮਿਲਾਨ ਇਟਲੀ ( ਸਾਬੀ ਚੀਨੀਆ) ਦੁਨੀਆਂ ਦਾ ਅਨੋਖਾ ਤੇ ਨਿਵੇਕਲਾ ਇਤਿਹਾਸ ਜਿਸਨੂੰ ਸਿਰਜਿਆ ਵੀ ਨਿਵੇਕਲੀ ਦਿੱਖ ਵਾਲਿਆਂ ਨੇ ਹੀ ਹੈ | ਸਿੱਖਾਂ ਦੇ ਏਸ ਇਤਿਹਾਸ ਵਿੱਚ ਬੇਸ਼ੁਮਾਰ ਅਣਗਿਣਤ ਸ਼ਹਾਦਤਾਂ ਹੋਈਆਂ ਹਨ। ਇਸ ਇਤਿਹਾਸ ਵਿੱਚ ਬੱਚੇ ਤੋਂ ਲੈ ਕੇ ਬੁੱਢੀ ਉਮਰ ਤੱਕ ਦੇ ਸਿੱਖਾਂ ਨੇ ਸਿੱਖੀ ਦੀ ਖਾਤਿਰ ਜਾਂ ਮਨੁੱਖਤਾ ਦੀ ਭਲਾਈ ਵਾਸਤੇ ਆਪਣੇ ਸਵਾਰਥ ਤੋਂ ਉੱਚਾ ਉੱਠ ਕੇ ਆਪਣਾ ਸਿਰ ਭੇਟ ਕਰਨਾ ਮਾਮੂਲੀ ਜਿਹੀ ਭੇਟਾ ਸਮਝੀ ਤੇ ਚੜ੍ਹਦੀ ਕਲਾ ਵਿੱਚ ਜਿਊਣ ਦਾ ਵਲ ਦੱਸਿਆ ਹੈ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਸਿੱਖਾਂ ਅਤੇ ਪਰਿਵਾਰ ਦੀਆਂ ਸ਼ਹਾਦਤਾਂ ਪੋਹ ਦੇ ਮਹੀਨੇ ਵਿੱਚ ਹੋਈਆਂ ਸਨ। ਇਹਨਾਂ ਅਣਗਿਣਤ ਤੇ ਸਿਰਮੌਰ ਸ਼ਹਾਦਤਾਂ ਵਿੱਚੋਂ ਹੋਈ ਹੈ ਦਸਮੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਛੋਟੇ ਦੋ ਸਪੁੱਤਰਾਂ ਦੀ ਸ਼ਹਾਦਤ। ਜਿਨ੍ਹਾਂ ਨੂੰ ਜਿਊਂਦੇ ਜੀਅ ਮੌਕੇ ਦੀ ਸਰਕਾਰ ਨੇ ਨੀਹਾਂ ਦੇ ਵਿੱਚ ਚਿਣਵਾਂ ਕੇ ਸ਼ਹੀਦ ਕੀਤਾ | ਉਹਨਾਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਵੀ ਰਾਗੀ, ਢਾਡੀ ਜਾਂ ਸੱਭਿਆਚਾਰ ਗਾਉਣ ਵਾਲੇ ਗਾਇਕ ਗਾ ਕੇ ਆਪੋ ਆਪਣੇ ਢੰਗ ਅਨੁਸਾਰ ਸਰਧਾਂਜਲੀ ਭੇਟਾ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਮੀਰੀ ਪੀਰੀ ਰਿਕਾਰਡਜ਼ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਨਗ਼ਮਾ "ਬੱਚੇ ਬਾਜ਼ ਦੇ" ਰੀਲੀਜ਼ ਕੀਤਾ ਜਾ ਰਿਹਾ ਹੈ | ਜਿਸ ਨੂੰ ਭਾਈ ਹਰਜੀਤ ਸਿੰਘ ਸੋਹਲਪੁਰ ਵਾਲਿਆਂ ਦੇ ਢਾਡੀ ਜਥੇ ਨੇ ਆਪਣੀਆਂ ਬੁਲੰਦ ਆਵਾਜ਼ਾਂ ਵਿੱਚ ਗਾਇਆ ਹੈ | ਜਿਸਨੂੰ ਮਿਊਜ਼ਿਕ ਫੈਕਟਰੀ ਵਾਲਿਆਂ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ | ਇਸ ਜਥੇ ਵਿੱਚ ਢਾਡੀ "ਸਤਵਿੰਦਰ ਸਿੰਘ ਅਠੌਲਾ" ਜੀ, ਢਾਡੀ "ਜਗਮੋਹਨ ਸਿੰਘ ਕੁਲਾਰ" ਜੀ ਅਤੇ ਸਰੰਗੀ ਵਾਦਕ "ਜਗਦੀਪ ਸਿੰਘ ਦੀਪ" ਜੀ ਸੇਵਾ ਨਿਭਾ ਰਹੇ ਹਨ | ਸੋਹਲਪੁਰ ਵਾਲੇ ਢਾਡੀ ਜਥੇ ਨੇ ਇਸ ਗੀਤ ਨੂੰ ਤਿਆਰ ਕਰਨ ਤੇ ਉਸਤਾਦ ਗਿਆਨੀ "ਸਰੂਪ ਸਿੰਘ ਕਡਿਆਣਾ" ਜੀ ਅਤੇ ਉਸਤਾਦ ਢਾਡੀ "ਹਰਨੇਕ ਸਿੰਘ ਨੱਥੂਚਾਹਲ" ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ | ਇਸ ਲਿਖਤ ਨੂੰ ਇਟਲੀ ਵਸਦੇ ਸਾਹਿਤਕਾਰ ਰਾਣਾ ਅਠੌਲਾ ਜੀ ਵੱਲੋਂ ਕਲਮਬੱਧ ਕੀਤਾ ਗਿਆ ਹੈ |

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ