ਇਟਲੀ ! ਤੋ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ


                              ਪੰਜਾਬੀ ਨੌਜਵਾਨਾਂ ਦੀ ਮਦਦ ਲਈ ਕੀਤਾ ਧੰਨਵਾਦ

ਮਿਲਾਨ ਇਟਲੀ 19 ਜੁਲਾਈ  (ਸਾਬੀ ਚੀਨੀਆ ) ਜਿਸ ਦਿਨ ਇਟਲੀ ਸਰਕਾਰ ਵੱਲੋ ਗੈਰ ਕਾਨੂੰਨੀ ਵਿਦੇਸ਼ੀ ਕਾਮਿਆ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਤਾ ਕੋਈ 20 ਹਜਾਰ ਦੇ ਕਰੀਬ ਭਾਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਸੀ ਜਿੰਨ੍ਹਾ ਕੌਲ ਪੇਪਰ ਭਰਨ ਲਈ ਲੋੜੀਦੇ ਭਾਰਤੀ ਪਾਸਪੋਰਟ ਨਹੀ ਸਨ ਪਰ ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਔਖੀ ਘੜੀ ਵਿਚ ਵਿਦੇਸ਼ ਮੰਤਰੀ ਅਤੇ ਅੰਬੈਸਡਰ ਸ੍ਰੀ ਮਤੀ ਰੀਨਤ ਸੰਧੂ ਨਾਲ ਗੱਲਬਾਤ ਕਰਕੇ ਭਾਰਤੀ ਲੋਕਾਂ ਦੀ ਜੋ ਮਦਦ ਕੀਤੀ ਸੀ । ਉਸ ਲਈ ਇਟਲੀ ਤੋ ਪਿੰਡ ਬਾਦਲ ਪਹੁੱਚੇ ਇਕ ਵਫਦ ਵੱਲੋ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਬੀਬੀ ਬਾਦਲ ਨੇ ਵਫਦ ਨੂੰ ਜੀ ਆਖਦਿਆ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪੰਜਾਬ ਦੀ ਅਸਲ ਤਾਕਤ ਹਨ ਜੋ ਹਰ ਦੁੱਖ ਵਿਚ ਸਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਦੇ ਹਨ।
           

                      ਬੀਬੀ ਬਾਦਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਲਖਵਿੰਦਰ ਸਿੰਘ (ਇਟਲੀ) ਤੇ ਹੋਰ

         ਇਸ ਮਾਮਲੇ ਨੂੰ Aਠਾਉਣ ਵਾਲੇ ਨੌਜਵਾਨ ਆਗੂ ਸ ਲਖਵਿੰਦਰ ਸਿੰਘ ਡੋਗਰਾਵਾਲਾ ਤੇ ਉਨਾਂ ਦੇ ਸਾਥੀਆਂ ਵੱਲੋ ਬੀਬੀ ਬਾਦਲ ਨੂੰ ਇਟਲੀ ਆਉਣ ਸੱਦਾ ਪੱਤਰ ਵੀ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ (ਇਟਲੀ) ਅਤੇ ਸ੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਵਾਲਾ ਨੇ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੋ ਭੂਮਿਕਾ ਨਿਭਾਈ ਉਸ ਲਈ ਉਹ ਸੀਨੀ, ਅਕਾਲੀ ਮਨਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ ਤੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਅਹਿਮ ਰੋਲ ਰਿਹਾ ਜਿੰਨਾਂ ਨੇ ਭਾਜਪਾ ਸਰਕਾਰ ਤੱਕ ਪਹੁੱਚ ਕਰਕੇ ਪੰਜਾਬੀ ਨੌਜਾਵਨਾਂ ਨੂੰ ਪੱਕੇ ਹੋਣ ਲਈ ਲੋੜੀਦੇ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ