ਪੰਜਾਬ ਦੀਆਂ ਧੀਆਂ ਭੈਣਾਂ ਲਈ ਘਟੀਆ ਸ਼ਬਦਾਵਲੀ ਵਰਤਣ ਵਾਲੇ ਸੂਰੀ ਖਿਲਾਫ ਕਾਨੂੰਨੀ ਕਾਰਵਾਈ ਹੋਵੇ.

ਮਿਲਾਨ ਇਟਲੀ 8 ਜੁਲਾਈ (ਸਾਬੀ ਚੀਨੀਆ) ਵਿਦੇਸ਼ਾਂ  ਵਿੱਚ ਰਹਿੰਦੇ ਪੰਜਾਬੀਆਂ ਅਤੇ ਉਹਨਾਂ ਦੇ ਪਰਿਵਾਰ ਬਾਰੇ ਸੂਰੀ ਵਲੋ ਜੋ ਬਹੁਤ  ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਖਾਸਤੌਰ ਤੇ ਉਹਨਾਂ ਦੀ ਧੀਆਂ ਭੈਣਾਂ ਬਾਰੇ. ਇਸ ਮਾਮਲੇ ਚ ਇੰਡਿਅਨ  ਓਵਰਸੀਜ਼ ਕਾਂਗਰਸ ਦੇ ਕਨਵੀਨਰ ਰਾਜਵਿੰਦਰ ਸਿੰਘ ,ਇੰਡਿਅਨ ਓਵਰਸੀਜ਼ ਕਾਂਗਰਸ ਯੂਰੋਪ ਵੂਮਨ ਵਿੰਗ ਕਨਵੀਨਰ ਅਤੇ ਐਨ ਆਰ ਆਈ   ਕੁਆਰਡੀਨੇਟਰ ਯੂਰੋਪ ਡਾਕਟਰ ਸੋਨੀਆ, ਆਈ.ਓ.ਸੀ. ਸਲਾਹਕਾਰ ਅਤੇ ਯੂਕੇ ਤੋਂ ਸੀਨੀਅਰ ਐਨ ਆਰ ਆਰ ਕੋਆਰਡੀਨੇਟਰ ਮਨਜੀਤ ਨਾਜ਼ਰ , ਜਰਮਨੀ ਅਤੇ ਪੋਲੰਡ ਇੰਚਾਰਜ ਗੁਰਦੀਪ ਰੰਧਾਵਾ ,ਜਰਮਨੀ ਪ੍ਰਧਾਨ ਤੇ ਐਨ ਆਰ ਆਈ   ਕੁਆਰਡੀਨੇਟਰ ਯੂਰੋਪ ਪ੍ਰਮੋਦ ਕੁਮਾਰ ਨੇ ਇਸ ਦੀ  ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕੈਪਟਨ ਸਾਹਿਬ ਜੀ ਨੂੰ ਪੁਰ ਜ਼ੋਰ ਨਾਲ ਬੇਨਤੀ  ਕੀਤੀ ਆ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਚ ਕੋਈ ਅਜੇਹੀ ਹਰਕਤ ਨਾ ਕਰੇ

ਇਸ ਸਾਰੇ ਮਾਮਲੇ ਚ ਡਾਕਟਰ ਸੋਨੀਆ ਨੇ ਕਿਹਾ ਕਿ ਸੂਰੀ  ਨੇ ਆਪਣੀ ਮਾਨਸਿਕਤਾਂ ਦਰਸਾਈ ਆ ਕਿ ਉਹ ਕਿਸ ਸੋਚ ਦਾ ਮਾਲਕ ਹੈ  ਭੈਣ ਬਾਰੇ ਕੀ ਸੋਚ ਰੱਖਦੇ ਨੇ .ਰਾਜਵਿੰਦਰ ਸਿੰਘ ਨੇ ਵੀ ਸੂਰੀ ਵਲੋ ਵਰਤੇ ਗਲਤ ਸ਼ਬਦ ਤੇ ਵਿਚਾਰ  ਕਿਹਾ ਕਿ ਸਾਡੇ ਗੁਰੂਆਂ ਨੇ ਦੁੱਜਿਆਂ ਦੀਆਂ  ਧੀ ਭੈਣ ਲਈ ਜਾਨਾਂ ਵਾਰੀਆਂ  ਨੇ ਅਸੀਂ ਦੁੱਜਿਆਂ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ ਤੇ ਕਰਦੇ ਰਹਾਂਗੇ ਪਰ ਸੂਰੀ ਨੇ ਜੋ  ਅਪਸ਼ਬਦ ਕਹੇ ਨੇ ਓਹ ਨਾ ਬਖਸ਼ਣ ਜੋਗ ਨੇ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ