ਪੰਜਾਬੀ ਨੌਜਵਾਨ "ਰਾਣਾ ਚੰਦੀ, ਦੀ ਅਚਾਨਕ ਹੋਈ ਮੌਤ ਤੇ ਗਹ੍ਹਿਰੇ ਦੁੱਖ ਦਾ ਪ੍ਰਗਟਾਵਾ
ਮਿਲਾਨ ਇਟਲੀ 26 ਜੁਲਾਈ (ਸਾਬੀ ਚੀਨੀਆ) ਇਟਲੀ ਤੋ "ਨਵਾਂ ਪਿੰਡ, (ਅਮ੍ਰਿਤਸਰ ) ਪ੍ਰਵਾਰ ਨੂੰ ਮਿਲਣ ਗਏ ਨੌਜਵਾਨ ਰਣਜੀਤ ਸਿੰਘ (ਰਾਣਾ ਚੰਦੀ ) ਨੇ ਕਦੇ ਨਹੀ ਸੋਚਿਆ ਹੋਣਾਂ ਕਿ ਉਸਨੇ ਮੁੜ ਕਦੇ ਵਾਪਿਸ ਨਹੀ ਮੁੜਨਾ ਜਾ ਜੇ ਮੁੜੇਗੀ ਵੀ ਤਾ ਉਸਦੀ ਮੌਤ ਦੀ ਖਬਰ ਮੁੜੇਗੀ । ਅਜਿਹਾ ਹੀ ਇਕ ਭਾਣਾ ਵਾਪਰਿਆ ਹੈ ਪੰਜਾਬ ਗਏ ਰਣਜੀਤ ਸਿੰਘ (ਰਾਣਾ ਚੰਦੀ ) ਨਾਲ ਜਿਸਨੇ 26 ਜੁਲਾਈ ਦੀ ਫਲਾਇਟ ਰਾਹੀ ਵਾਪਿਸ ਇਟਲੀ ਮੁੜਨਾ ਸੀ ਪਰ 5 ਦਿਨ ਪਹਿਲਾ ਉਸਨੂੰ ਅਚਾਨਕ ਆਈਆਂ ਖੂਨ ਦੀਆਂ ਉਲਟੀਆਂ ਨੇ ਉਸਦੀ ਜਾਨ ਲੈ ਲਈ । ਰਾਣਾ 2010 ਵਿਚ ਇਟਲੀ ਆਇਆ ਸੀ ਉਸਨੇ ਥੋੜੇ ਅਜਿਹੇ ਸਮੇ ਵਿਚ ਇੱਥੋ ਦੇ ਪੰਜਾਬੀ ਭਾਈਚਾਰੇ ਵਿਚ ਚੰਗੀ ਪਹਿਚਾਣ ਬਣਾ ਲਈ ਸੀ ਜਦ ਵੀ ਕੀਤੇ ਮਜਦੂਰ ਜੱਥੇਬੰਦੀਆ ਕਾਮਿਆ ਦੇ ਹੱਕਾਂ ਲਈ ਗੱਲ ਕਰਦੀਆ ਤਾ ਉਹ ਆਪਣੇ ਭਾਰਤੀ ਭਾਈਚਾਰੇ ਦੇ ਕਾਮਿਆ ਲਈ ਮੂਹਰੇ ਹੋਕੇ ਗੱਲ ਕਰਦਾ ਤੇ ਵੱਡੇ ਇਕੱਠ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਦਾ।
ਉਸਦੀ ਅਚਾਨਕ ਹੋਈ ਮੌਤ ਨਾਲ ਪੰਜਾਬੀ ਭਾਈਚਾਰੇ ਤੇ ਕਰੀਬੀ ਦੋਸਤਾਂ ਮਿੱਤਰਾਂ ਵਿਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ ਇਟਲੀ ਦੇ ਵੱਖ ਵੱਖ ਖਿੱਤਿਆ ਨਾਲ ਸਬੰਧਤ ਕਈ ਨਾਮੀਆਂ ਸ਼ਖਸ਼ੀਅਤਾ ਵੱਲੋ ਰਾਣਾ ਚੰਦੀ ਦੀ ਅਚਾਨਕ ਹੋਈ ਮੌਤ ਤੇ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਨ੍ਹਾ ਦੀ ਆਤਮਾ ਦੀ ਸ਼ਾਤੀ ਲਈ ਰੱਖੇ ਆਖੰਠ ਪਾਠ ਦੇ ਭੋਗ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀA (ਰੋਮ) ਵਿਖੇ 2 ਅਗਸਤ ਨੂੰ ਪੁਵਾਏ


Comments
Post a Comment