ਇਟਲੀ ਚੋ ਪੰਜਾਬਣ ਧੀ ਨੇ ਚਮਕਾਇਆ ਮਾਪਿਆ ਦਾ ਨਾਂ


ਮਿਲਾਨ ਇਟਲੀ 12 ਜੁਲਾਈ(ਸਾਬੀ ਚੀਨੀਆ) ਇਟਲੀ ਰਹਿੰਦੇ ਭਾਰਤੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟ ਕੇ ਨਿਰੰਤਰ ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਮੋਧਨਾ ਸ਼ਹਿਰ ਦੇ ਲੀਚੇਓ ਸਾਇਟੀਫਿਕ ਟਾਸੋਨੀ ਇੰਸਟੀਚਿਉਟ ਵਿਖੇ 5 ਸਾਲ ਦੇ ਕੋਰਸ ਦੀ ਸਮਾਪਤੀ ਮੌਕੇ ਆਏ ਨਤੀਜਿਆਂ ਵਿੱਚ ਰੋਪੜ੍ਹ ਜਿਲ੍ਹੇ ਦੇ ਪਿੰਡ ਕਕਰਾਲੀ ਨਾਲ਼ ਸਬੰਧਿਤ ਮਨਜੋਤ ਕੌਰ ਸੋਹੀ (ਸਪੁੱਤਰੀ ਕੁਲਜੀਤ ਸਿੰਘ ਕਾਸਤਲਫਰਾਂਕੋ (ਇਟਲੀ) ਨੇ ਇਮਤਿਹਾਨ ਚੋ 100 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ।ਮਨਜੋਤ ਕੌਰ ਹੁਣ ਯੁਨੀਵਰਸਿਟੀ ਆਫ ਲੰਡਨ ਤੋਂ ਅਗਲੀ ਪੜਾ੍ਹਈ ਕਰੇਗੀ ਅਤੇ ਬਿਜਨਸ ਵਿੱਚ  ਡਿਗਰੀ ਹਾਸਿਲ ਕਰਕੇ ਇਸ ਖੇਤਰ ਵਿੱਚ ਅੱਗੇ ਵਧੇਗੀ।ਇਹ ਪਰਿਵਾਰ ਲੰਬੇ ਸਮੇਂ ਤੋਂ ਇਟਲੀ ਦੇ ਮੋਧਨਾ ਨੇੜਲੇ ਸ਼ਹਿਰ ਕਾਸਤਲਫਰਾਂਕੋ ਈਮੀਲੀਆ ਵਿਖੇ ਰਹਿ ਰਿਹਾ ਹੈ।ਲੜਕੀ ਮਨਜੋਤ ਕੌਰ ਦੀ ਇਸ ਸ਼ਾਨਾਂਮੱਤੀ ਵਿਦਿਅਕ ਪ੍ਰਾਪਤੀ ਨਾਲ਼ ਪਰਿਵਾਰ ਦੇ ਨਾਲ਼ ਨਾਲ਼ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ।ਇੰਸਟੀਚਉੁਟ ਦੇ ਪ੍ਰੋਫੈਸਰਾਂ ਨੇ ਵੀ ਮਨਜੋਤ ਕੌਰ ਦੇ ਵਿਦਿਅਕ ਗੁਣਾਂ ਦੀ ਉਚੇਚੇ ਤੌਰ ਤੇ ਤਾਰੀਫ ਕਰਦਿਆਂ ਉਸ ਦੀ ਹੌਂਸਲਾ ਅਫਜਾਈ ਕੀਤੀ ਹੈ।ਦੱਸਣਯੋਗ ਹੈ ਕਿ ਇਟਲੀ ਚ ਇਸ ਸਾਲ ਆਏ ਨਤੀਜਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਿਲ ਕਰਕੇ ਭਾਰਤੀ ਵਿਦਿਆਰਥੀਆਂ ਦੇ ਸਚਮੁੱਚ ਤੌਰ ਤੇ ਹੁਸ਼ਿਆਰ ਹੋਣ ਦਾ ਪ੍ਰਮਾਣ ਦਿੱਤਾ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ