ਇਟਲੀ ਦੇ ਗੁਰਦੁਆਰਿਆਂ ਵਿਚ ਮੁੜ ਜੁੜਨ ਲੱਗੀਆਂ ਸੰਗਤਾਂ

ਮਿਲਾਨ ਇਟਲੀ  19 ਮਈ ( ਸਾਬੀ ਚੀਨੀਆ )  ਇਟਲੀ ਸਰਕਾਰ ਵਲੋਂ ਕੋਵਿਡ ਨਿਯਮਾਂ ਵਿੱਚ ਕੀਤੀ ਤਬਦੀਲੀ ਤੋ ਬਾਅਦ ਦੂਜੇ ਸੂਬਿਆ ਵਾਂਗ ਪੂਲੀਯਾ ਸੂਬੇ ਦੇ ਦੀਆਂ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਵਲੋ ਨਵੇਂ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਫੌਜਾ ਦੀਆਂ ਸੰਗਤਾਂ ਵਲੋ ਕੋਈ ਇਕ ਸਾਲ ਬਾਅਦ ਨਿਸ਼ਾਨ ਸਾਹਿਬ ਚੜਾਓੁਣ ਤੋ ਬਾਅਦ ਪ੍ਰੈਸ ਨਾਲ ਗੱਲਬਾਤ ਕਰਿਦਆ ਕ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਅਤੇ ਗ੍ਰੰਥੀ ਸਰਦਾਰ ਅਮਰਜੀਤ ਸਿੰਘ  ਨੇ  ਦੱਸਿਆ 16 ਮਈ ਐਤਵਾਰ ਤੋਂ  ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਮੁੜ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਲੱਗਭਗ ਪਿਛਲੇ ਇੱਕ ਸਾਲ ਤੋਂ  ਬੰਦ ਰਹਿਣ ਤੋਂ ਬਾਅਦ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਦੇ  ਨਾਲ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਨ੍ਹਾਂ ਨੇ ਨਿਮਰਤਾ ਸਹਿਤ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ  ਕਿ ਸੁਰੱਖਿਆ ਨਿਯਮਾਂ ਨੂੰ ਯਕੀਨੀ ਬਣਾਉਂਦੇ ਹੋਏ  ਮਾਸਿਕ ਪਹਿਨ ਕੇ ਗੁਰਦੁਆਰਾ ਸਾਹਿਬ ਆਉਣਾ ਹੈ ਤਾਂ ਜੋ ਗੁਰੂ ਕੀ ਗੋਦ ਦੇ ਨਿੱਘ ਦੇ ਨਾਲ - ਨਾਲ  ਵਿਅਕਤੀਗਤ ਸੁਰੱਖਿਆ ਨੂੰ ਯਕੀਨੀ  ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਇਕ ਸਾਲ ਹਰ ਰੋਜ ਨਿੱਤ ਨੇਮ ਤਾਂ ਹੋ ਰਹੇ ਨੇ ਪਰ ਸੰਗਤਾਂ ਦੇ ਆਉਣ ਤੇ ਪਾਬੰਦੀ ਲੱਗੀ ਹੋਈ ਸੀ 



Comments