ਇਟਲੀ। ਸਿੱਖ ਸੰਗਤਾਂ ਪ੍ਰਸ਼ਾਸ਼ਨ ਨਾਲ ਸਹਿਯੋਗ ਤੇ ਸਹਿਮਤੀ ਜਰੂਰ ਬਣਾਉਣ , ਭਾਈ ਰਵਿੰਦਰਜੀਤ ਸਿੰਘ
ਮਿਲਾਨ ਇਟਲੀ 2 ਮਈ (ਸਾਬੀ ਚੀਨੀਆ) ਦਿੱਲੀ ਤੋ ਰੋਮ ਪੁੱਜੇ ਭਾਰਤੀ ਜਹਾਜ ਤੇ ਲਾਤੀਨਾ ਜਿਲ੍ਹੇ ਦੇ ਇਕ ਪਿੰਡ ਵਿਚ 87 ਪੰਜਾਬੀ ਵਰਕਰਾਂ ਦੀਆਂ ਕਰੋਨਾ ਰਿਪੋਰਟਾਂ ਪਾਜੀਟਿਵ ਆਉਣ ਤੇ ਬਾਅਦ ਸਥਾਨਿਕ ਪ੍ਰਸ਼ਾਸ਼ਨ ਦੀ ਵੱਧਦੀ ਹਲਚਲ ਨੂੰ ਵੇਖਦਿਆ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ,ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਨੇ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਤੇ ਸਹਿਯੋਗ ਦੇਣ ਦੀ ਅਪੀਲ ਕਰਦਿਆ ਆਖਿਆ ਹੈ ਕਿ ਇਸ ਦੌਰਾਨ ਇਟਾਲੀਅਨ ਮੀਡੀਏ ਦੇ ਰੱਵਈਏ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਤਾ ਜੋ ਕਿਸੇ ਵੀ ਅਨਹੋਣੀ ਤੋ ਬੱਚਿਆ ਜਾ ਸਕੇ ਭਾਈ ਸਾਹਿਬ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ ਆਪਣੇ ਇਲਾਕਿਆ ਵਿਚ ਹਰ ਪੱਖ ਉੱਤੇ ਨਜਰ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ ਉਨਾਂ ਇਟਲੀ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਇਟਾਲੀਅਨ ਸਰਕਾਰ ਵੱਲੋ ਕਰੋਨਾ ਮਹ੍ਹਾਮਾਰੀ ਤੋ ਬਚਾਉ ਲਈ ਜਾਰੀ ਕੀਤੀਆ ਹਦਾਂਇਤਾਂ ਦੀ ਪਾਲਣਾ ਜਰੂਰ ਕਰਨ ਤਾ ਜੋ ਚੰਗੇ ਨਾਗਰਿਕ ਹੋਣ ਦੀ ਮਿਸਾਲ ਪੇਸ਼ ਕੀਤੀ ਜਾ ਸਕੇ ਪ੍ਰਸ਼ਾਸ਼ਨ ਅਨੁਸਾਰ ਕਈ ਭਾਰਤੀ ਲੋਕ ਸਰਕਾਰੀ ਹਦਾਂਇਤਾਂ ਦੀ ਪਾਲਣਾ ਬਿਲਕੁਲ ਨਹੀ ਕਰ ਰਹੇ ਜਿਸ ਕਰਕੇ ਉਨਾਂ ਦੀਆਂ ਮੁਸ਼ਕਲਾਂ ਵਧੀਆ ਹਨ। ਤੇ ਨੌਬਤ ਇੱਥੋ ਤੱਕ ਆ ਗਈ ਹੈ ਇਟਲੀ ਵਿਚ ਰਹਿੰਦੇ ਭਾਰਤੀ ਪ੍ਰਸ਼ਾਸਨ ਤੇ ਨਿਸ਼ਾਨੇ ਤੇ ਹਨ ਤੇ ਕਈ ਇਲਾਕਿਆ ਵਿਚ ਫ੍ਰਰੀ ਕੋਰਨਾ ਟੈਸਟ ਕੈਂਪ ਵੀ ਸਿਰਫ ਤੇ ਸਿਰਫ ਭਾਰਤੀਆ ਲਈ ਹੀ ਲੱਗ ਰਹੇ ਹਨ ਅਜਿਹੀ ਸਥਿਤੀ ਵਿਚ ਲੋਕਾਂ ਦਾ ਸੁਚੇਤ ਹੋਣਾਂ ਜਰੂਰੀ ਹੈ।
![]() |

Comments
Post a Comment