ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਸਿੱਖ ਨੌਜਵਾਨ ਦੀ ਮਦਦ ਲਈ ਹੱਥ ਵਧਾਇਆ

 ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) ਰਾਜਸਥਾਨ ਦੇ ਭਰਤਪੁਰ ਜਿਲ੍ਹੇ ਦੇ ਪਿੰਡ ਸੀਕਰੀ ਵਿਚ ਕੱਟਮਾਰ ਦਾ ਸਿ਼ਕਾਰ ਹੋਏ ਸਿੱਖ ਨੌਜਵਾਨ ਦੀ ਆਰਥਿਕ ਮਦਦ ਲਈ ਹੱਥ ਵਧਾਉਦੇ ਹੋਏ ਗੁਰੂ ਮਾਨਿੳ ਗ੍ਰੰਥ ਸੇਵਾ ਸੁਸਾਇਟੀ ਇਟਲੀ ਨੇ ਇਸ ਨੌਜਵਾਨ ਨੂੰ 10 ਹਜਾਰ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕਰਦਿਆ ਸਿੱਖ ਜੰਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਅਪੀਲ ਕੀਤੀ ਹੈ ਕਿ ਹੋਰ ਸੇਵਾਵਾਂ ਨਿਭਾਉਣ ਦੇ ਨਾਲ ਸਿੱਖ ਬੱਚਿਆ ਅਤੇ ਨੌਜਵਾਨਾਂ ਦੀ ਆਰਥਿਕ ਮਦਦ ਲਈ ਵੀ ਜਰੂਰ ਅੱਗੇ ਆਉਣ ਤਾ ਜੋ ਉਨਾਂਨੂੰ ਕੁਰਾਹ੍ਹੇ ਪੈਣ ਤੋ ਰੋਕਿਆ ਜਾ ਸਕੇ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਆਖਿਆ ਕਿ ਸਿੱਖ ਜੱਥੇਬੰਦੀਆਂ ਜਿੱਥੇ ਹਰ ਲੋੜਵੰਦ ਵਿਅਕਤੀ ਦੀ ਮਦਦ ਲਈ ਸੇਵਾ ਕਰਦੀਆ ਹਨ ਉਥੇ ਜਰੂਰਤ ਮੰਦ ਸਿੱਖਾਂ ਬੱਚਿਆ ਦੀ ਪੜਾਈ ਅਤੇ ਨੌਜਵਾਨਾਂ ਨੂੰ ਰੋਜਗਾਰ ਮੁੱਹਈਆਂ ਕਰਵਾਉਣ ਵੱਲ ਵੀ ਧਿਆਨ ਜਰੂਰ ਦੇਣ ਦੱਸਣਯੋਗ ਹੈ ਕਿ ਪਿਛਲੇ ਦਿਨੀ ਰਾਜਸਥਾਨ ਵਿਚ ਕੁਝ ਵਿਅਕਤੀ ਵੱਲੋ ਇਕ ਸਿੱਖ ਨੌਜਵਾਨ ਦੀ ਕੇਸਾਂ ਤੋ ਫੜਕੇ ਬੜੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ ਸੀ ਇਸ ਕੁੱਟਮਾਰ ਦੀ ਵੀਡੀੳ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਣ ਤੋ ਬਾਅਦ ਸਿੱਖਾਂ ਵਿਚ ਰੋਸ ਪਾਇਆ ਗਿਆ ਹੈ



Comments