Skip to main content
ਇਟਲੀ ਦੇ ਗੁਰਦੁਆਰਾ ਸਾਹਿਬ ਵਿਚ ਅਕਾਲ ਪੁਰਖ ਦੀ ਅਜਿਹੀ ਕਲ੍ਹਾ ਵਰਤੀ ਕਿ ਕਰੋਨਾ ਵਾਇਰਸ ਦੀਆ ਸਾਰੀਆਂ ਰਿਪੋਰਟਾਂ ਨੈਗਟਿਵ ਆ ਗਈਆ
ਮਿਲਾਨ ਇਟਲੀ 15 ਮਈ (ਸਾਬੀ ਚੀਨੀਆ) ਭਾਰਤ ਵਿਚ ਕਰੋਨਾ ਮਹ੍ਹਾਮਾਰੀ ਦਾ ਕਰੋਪ ਵੱਧਣ ਤੋ ਬਾਅਦ ਇਟਾਲੀਅਨ ਮੀਡੀਏ ਵਿਚ ਪ੍ਰਕਾਸਿ਼ਤ ਹੋਈਆਂ ਖਬਰਾਂ ਨੇ ਅਜਿਹਾ ਅਸਰ ਵੇਖਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਫ੍ਰੀ ਕਰੋਨਾ ਟੈਸਟ ਕੈਂਪ ਦੇ ਨਾਂ ਤੇ ਚਲਾਏ ਮਿਸ਼ਨ ਨੇ ਰੋਮ ਅਤੇ ਆਸ ਪਾਸ ਦੇ ਇਲਾਕਿਆ ਵਿਚ ਰਹਿੰਦੇ ਭਾਰਤੀਆਂ (ਖਾਸ ਕਰਕੇ ਸਿੱਖਾਂ) ਦੀਆਂ ਨੀਂਦਰਾਂ ਹਰਾਮ ਕਰ ਦਿੱਤੀਆ ਸਨ। ਸ਼ਾਇਦ ਸਥਾਨਿਕ ਪ੍ਰਸ਼ਾਸ਼ਨ ਨੂੰ ਵਹਿਮ ਹੋ ਗਿਆ ਸੀ ਕਿ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਕਰੋਨਾ ਵਾਇਰਸ ਹੋ ਚੁਕੱਾ ਹੈ
ਜੋ ਇਟਾਲੀਅਨ ਲੋਕਾਂ ਲਈ ਖਤਰਾਂ ਬਣ ਚੁੱਕੇ ਹਨ । ਜਦ ਉਨਾਂ ਇਟਲੀ ਦੇ ਗੁਰਦੁਆਰਾ ਗੋਬਿੰਦਰਸ ਸਾਹਿਬ ਲਵੀਨੀੳ ਵਿਖੇ ਫ੍ਰੀ ਕਰੋਨਾ ਟੈਸਟ ਕੀਤੇ ਤਾ 175 ਦੇ ਕਰੀਬ ਵਿਅਕਤੀਆਂ ਵਿਚੋ ਇਕ ਦੋ ਨੂੰ ਛੱਡਕੇ ਸਾਰੀਆਂ ਰਿਪੋਰਟਾਂ ਨੈਗਟਿਵ ਆਉਣ ਤੋ ਬਾਅਦ ਲੋਕਾਂ ਅਤੇ ਸਥਾਨਿਕ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਇਸੇ ਤਰ੍ਹਾ ਲਵੀਨੀੳ ਰੇਲਵੇ ਸ਼ਟੇਸ਼ਨ ਤੇ ਲੱਗੇ ਕੈਂਪ ਦੀਆਂ ਰਿਪੋਰਟਾਂ ਆਉਣ ਤੋ ਡਾਂਕਟਰੀ ਟੀਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਇਲਾਕੇ ਵਿਚ ਸਥਿਤੀ ਪੂਰੀ ਤਰ੍ਹਾ ਠੀਕ ਹੈ । ਉਨਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆ ਆਖਿਆ ਕਰੋਨਾ ਨਾਲ ਨੱਜਿਠਣ ਲਈ ਸਮੇ ਸਮੇ ਸਿਰ ਛੈਕ ਅੱਪ ਜਰੂਰ ਕਰਵਾਉਦੇ ਰਹੋ।
Comments
Post a Comment