ਵਿਦੇਸ਼ਾਂ ਵਿਚ ਵੀ ਮਨਾਏ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ

           ਵਿਦੇਸ਼ਾਂ ਵਿਚ ਵੀ ਮਨਾਏ ਸਿੱਧੂ ਦੀ ਪ੍ਰਧਾਨਗੀ ਦੇ ਜਸ਼ਨ 

ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਕ੍ਰਿਕਟਰ ਤੋ ਅਭਿਨੇਤਾ ਅਤੇ ਅਭਿਨੇਤਾ ਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਵੇਖਿਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਨੂੰ ਹਾਈ ਕਮਾਂਡ ਵੱਲੋ ਸਹੀ ਸਮੇ ਤੇ ਲਿਆ ਸਹੀ ਫੈਸਲਾ ਦੱਸਦੇ ਹੋਏ ਉਵਰਸੀਜ਼ ਕਾਂਗਰਸ ਯੂਰਪ ਦੇ ਨੁਮਾਇੰਦਿਆ ਵਲੋ ਉਨਾਂ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ । ਸਿੱਧੂ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆ ਵਿਚ ਰਾਜਵਿੰਦਰ ਸਿੰਘ ਸਵਿਟਜਰਲੈਂਡ ਕੋਆਡੀਨੇਟਰ ਯੂਰਪ, ਪ੍ਰਮੋਧ ਕੁਮਾਰ ਪ੍ਰਧਾਨ ਯੂਰਪ, ਦਿਲਬਾਗ ਸਿੰਘ ਚਾਨਾ ਪ੍ਰਧਾਨ ਇਟਲੀ, ਸੁਖਚੈਨ ਸਿੰਘ ਠੀਕਰੀਵਾਲ ਮੀਤ ਪ੍ਰਧਾਨ ਯੂਰਪ ਇਕਾਈ, ਚੈਅਰਮੈਨ ਪ੍ਰਭਜੋਤ ਸਿੰਘ ਅਤੇ ਹਰਕੀਤ ਸਿੰਘ ਮਾਧੋ ਝੰਡਾ ਨੇ ਆਖਿਆ ਕਿ ਸਿੱਧੂ ਦੀ ਨਿਯੁਕਤੀ ਤੋ ਬਾਅਦ ਕਾਂਗਰਸੀ ਵਰਕਰਾਂ ਵਿਚ ਇਕ ਨਵਾਂ ਜੋਸ਼ ਤੇ ਉਤਿਸ਼ਾਹ ਵੇਖਿਆ ਜਾ ਰਿਹਾ ਹੈ ਉਮੀਦ ਹੈ ਕਿ ਕਾਂਗਰਸ ਪਾਰਟੀ 2022 ਦੀ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਕੇ ਮੁੜ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ । 



Comments