ਬੈਲਜੀਅਮ ਨੂੰ ਹਰਾ ਕੇ ਇਟਲੀ ਨੇ ਸੈਮੀਫਾਈਨਲ ਵਿਚ ਜਗਾ ਬਣਾਈ
ਮਿਲਾਨ ਇਟਲੀ 3 ਜੁਲਾਈ (ਸਾਬੀ ਚੀਨੀਆ ) ਯੂਰੋ ਕੱਪ ਫੁੱਟਬਾਲ 2020 ਦੇ ਦੂਸਰੇ ਅਹਿਮ ਕੁਆਰਟਰ ਫਾਈਨਲ ਮੁਕਾਬਲੇ ਵਿਚ ਇਟਲੀ ਦੀ ਟੀਮ ਨੇ ਬੈਲਜੀਅਮ ਨੂੰ 2 ਗੋਲਾ ਦੇ ਮੁਕਾਬਲਾ 1 ਗੋਲ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਇਟਲੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਮੈਚ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਬੈਲਜੀਅਮ ਤੇ ਲਗਾਤਾਰ ਕਈ ਹਮਲੇ ਕੀਤੇ ਮੁਕਾਬਲੇ ਵਿਚ 2 ਗੋਲਾ ਨਾਲੀ ਬੜਤ ਬਣਾਓਣ ਤੋ ਬਾਅਦ
ਇਟਲੀ ਦੀ ਟੀਮ ਨੇ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰਦਿਆਂ ਹੋਇਆਂ ਬੈਲਜੀਅਮ ਦੀ ਟੀਮ ਨੂੰ ਪੂਰੇ ਮੈਚ ਦੌਰਾਨ ਪਛਾੜ ਰੱਖਿਆ ਅੱਧ ਸਮੇਂ ਤੋਂ ਪਹਿਲਾਂ ਤੱਕ ਇਟਲੀ 2 = 0 ਨਾਲ ਅੱਗੇ ਚੱਲ ਰਿਹਾ ਸੀ ਪਰ ਅੱਧ ਸਮੇ ਤੋ ਪਹਿਲਾ ਬੈਲਜੀਅਮ ਟੀਮ ਨੇ ਗੋਲ ਕਰਕੇ ਮੁਕਾਬਲੇ ਹੋਰ ਰੌਚਕ ਬਣਾਇਆ ਫਾਈਨਲ ਤੱਕ ਪਹੁੱਚਣ ਲਈ ਇਟਲੀ ਨੂੰ ਸੈਮੀਫਾਈਨਲ ਮੁਕਾਬਲੇ ਵਿਚ ਸਪੇਨ ਵਰਗੀ ਸ਼ਕਤੀਸ਼ਾਲੀ ਟੀਮ ਨੂੰ ਹਰਾਉਣਾ ਪਵੇਗਾ ਨੌਜਵਾਨ ਖਿਡਾਰੀਆਂ ਨਾਲ ਭਰੀ ਪਈ ਇਟਲੀ ਟੀਮ ਖੇਡ ਪ੍ਰੇਮੀਆ ਨੂੰ ਵੰਡੀਆਂ ਓਮੀਦਾ ਹਨ |


Comments
Post a Comment