ਇੰਡੀਅਨ ਉਵਸਰਸੀਜ਼ ਕਾਂਗਰਸ ਵਲੋ 31 ਮੈਬਰੀ ਕੋਰ ਕਮੇਟੀ ਦਾ ਐਲਾਨ
ਸ੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਯੌਰਪ ਦਾ ਪ੍ਰਧਾਨ ਥਾਪਿਆ
ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਹਾਈਕਮਾਂਡ ਵਲੋ ਐਨ, ਆਰ ਆਈਜ਼ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਲਈ ਲਗਾਤਾਰ ਕੋਸਿ਼ਸਾਂ ਕੀਤੀਆ ਜਾ ਰਹੀਆ ਹਨ । ਸ਼ਾਇਦ ਇਸੇ ਲਈ ਹਾਈ ਕਮਾਂਡ ਵੱਲੋ ਯੌਰਪ ਦੇ ਕਨਵੀਨੀਅਰ ਰਾਜਵਿੰਦਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੌਰਪ ਮਾਮਲਿਆ ਲਈ 31 ਮੈਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਅਤੇ ਭਰਵਾਂ ਹੁੰਗਾਰਾ ਮਿਲਣਾ ਤਹ੍ਹਿ ਹੈ । ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਕੌਲ ਯੌਰਪ ਵਿਚ ਪਹਿਲਾ ਹੀ ਇਕ ਮਜਬੂਤ ਲੀਡਰਸਿ਼ਪ ਹੈ ਜਿਸ ਕਰਕੇ ਬਹੁਤ ਸਾਰੇ ਐਨ, ਆਰ ਆਈਜ਼ ਪਹਿਲਾ ਤੋ ਹੀ ਕਾਂਗਰਸ ਨਾਲ ਜੁੜ ਹੋਏ ਹਨ । ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਸੀਨੀ; ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਯੌਰਪ ਦੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੂੰ ਉਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਕਾਬਲੀਅਤ ਨੂੰ ਧਿਆਨ ਵਿਚ ਰੱਖਕੇ ਕਿ ਹੀ 31 ਮੈਬਰੀ ਕੋਰ ਕਮੇਟੀ ਦੀ ਚੌਣ ਕੀਤੀ ਗਈ ਹੈ । ਸੀਨੀ,ਆਗੂ ਸ਼੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਉਵਰਸੀਜ਼ ਕਾਂਗਰਸ ਯੌਰਪ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਦੱਸਣਯੌਗ ਹੈ ਕਿ ਸ੍ਰੀ ਪ੍ਰਮੋਧ ਕੁਮਾਰ ਦਾ ਜਰਮਨ ਅਤੇ ਯੌਰਪ ਦੇ ਹੋਰਨਾਂ ਦੇਸ਼ਾਂ ਵਿਚ ਵੱਡਾ ਅਧਾਰ ਹੈ | ਸ੍ਰੀ ਸੈਮ ਪਟੌਦਾ ਚੈਅਰਮੈਨ, ਹਿਮਾਸ਼ੂ ਵਿਆਸ ਸੈਕਟਰੀ ਅਤੇ ਰਾਜਵਿੰਦਰ ਸਿੰਘ ਕਾਂਗਰਸ ਪਾਰਟੀ ਨੂੰ ਵਿਦੇਸ਼ਾਂ ਵਿਚ ਕਾਮਯਾਬ ਬਣਾਉਣ ਵਿਚ ਪੂਰੀ ਤਰ੍ਹਾ ਸਫਲ ਹੋਏ ਹਨ । ਇੱਥੇ ਇਹ ਵੀ ਦੱਸਣਯੌਗ ਹੈ ਕਿ ਆਉਦੇ ਕੁਝ ਦਿਨਾਂ ਵਿਚ ਰਾਜਵਿੰਦਰ ਸਿੰਘ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਕੋਈ ਵੱਡੀ ਜਿੰੇਵਾਰੀ ਮਿਲਣੀ ਤਹ੍ਹਿ ਹੈ ਤੇ ਨਾਲ ਲੱਗਦੇ ਯੌਰਪ ਦੇ ਕਈ ਦੇਸ਼ਾਂ ਦੇ ਨਵੇ ਪ੍ਰਧਾਨ ਵੀ ਨਿਯੁਕਤ ਕੀਤੇ ਜਾਣ ਦੀਆ ਸੰਭਾਵਨਾਵਾਂ ਹਨ।

Comments
Post a Comment