ਇਟਲੀ ! ਪਹਿਲੇ ਤੀਜ ਫੈਸਟੀਵਲ ਚ ਪੰਜਾਬਣਾਂ ਮੁਟਿਆਰਾਂ ਨੇ ਕਰਵਾਈ ਬੱਲੇ ਬੱਲੇ

       "ਬੋਲੀ ਮਾਰੀਏ ਛੜੇ ਦੀ ਹਿੱਕ ਵਿਚ ਨੀ,


ਮਿਲਾਨ ਇਟਲੀ 25 (ਸਾਬੀ ਚੀਨੀਆ) ਵਿਦੇਸ਼ਾਂ ਵਿੱਚ ਜਾ ਵੱਸੇ ਪੰਜਾਬੀਆਂ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀ ਵਿਰਸਾ ਕਿਸ ਤਰ੍ਹਾਂ ਵੱਸਦਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਬੋਲਗਰੇ ਵਿਚ ਪੰਜਾਬਣ ਮੁਟਿਆਰਾਂ ਵੱਲੋਂ ਕਰਵਾਏ ਤੀਜ ਫੈਸਟੀਵਲ ਤੋਂ ਪੰਜਾਬੀ ਪੁਸ਼ਾਕਾਂ ਵਿੱਚ ਸੱਜੀਆਂ ਮੁਟਿਆਰਾਂ ਨੇ ਸਾਉਣ ਮਹੀਨੇ ਦੇ ਚੜ੍ਹਦੇ ਹੀ  ਤਿ੍ੑੰਝਣਾ ਦਾ ਮੇਲ ਕਰਵਾਕੇ ਜਿਸ ਤਰ੍ਹਾਂ ਇਟਲੀ ਵਿਚ ਹੀ ਪੰਜਾਬ ਬਣਾ ਦਿੱਤਾ ਹੋਵੇ। ਫੈਸਟੀਵਲ ਦੀ ਸਮਾਪਤੀ ਤੋਂ ਬਆਦ ਬਾਹਰ ਆਉਂਦੀਆਂ ਕੁਝ ਨਵ ਵਿਆਹੀਆਂ ਮੁਟਿਆਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ 

 
ਕਿ ਇਟਲੀ ਆ ਕੇ ਓਹ ਆਪਣੇ ਪੇਕੇ ਪਰਿਵਾਰ ਨੂੰ ਬਹੁਤ ਮਿਸ ਕਰ ਰਹੀਆਂ ਸਨ ਪਰ ਤੀਜ ਫੈਸਟੀਵਲ ਨੇ ਓੁਨਾ ਨੂੰ ਪੇਕੇ ਘਰ ਵਰਗੀਆ ਯਾਦਾਂ ਤਾਜੀਆ ਕਰਵਾ ਦਿੱਤੀਆਂ ਜੋ ਕਿ ਅਭੁੱਲ ਹਨ ।   ਪੰਜ+ਆਬ ਰੈਸਟੋਰੈਂਟ ਕਲਚੀਨਾਤੇ ਬੈਰਗਾਮੋ ਵਿਖੇ ਮੁਲਖ ਰਾਜ ਵਰਤੀਆ, ਪਰਮਜੀਤ ਸ਼ੰਮੀ ਦੇਸ਼ਰਾਜ  ਸੁਰਜੀਤ ਲਾਡੇ, ਰਮੇਸ਼ ਕੁਮਾਰ, ਬੱਗਾ ਖੰਨੇ ਵਾਲਾ, ਸੁਖਚੈਨ ਸਿੰਘ ਮਾਨ, ਗੋਲੂ ਮਾਨ, ਜਸਵਿੰਦਰ ਸਿੰਘ ਜੌਹਲ, ਨਰਿੰਦਰ ਸਿੰਘ ਨਿੰਦਾ, ਰਾਜਸਿਮਕ ਅਤੇ ਬੀਬੀਆਂ ਰੇਸ਼ਮਾ ਰਾਣੀ, ਪ੍ਰੋਮਿਲਾ ਦੇਵੀ, ਅਮਨਦੀਪ ਕੌਰ, ਕਮਲਜੀਤ ਕੌਰ ਆਦਿ ਦੇ ਯੋਗ ਪ੍ਰਬੰਧਾ ਹੇਠ ਕਰਵਾਇਆ ਤੀਜ ਫੈਸਟੀਵਲ ਆਏ ਮਹਿਮਾਨਾ ਲਈ ਯਾਦਗਾਰੀ ਹੋ ਨਿਬੜਿਆ ਇਸ ਫੈਸਟੀਵਲ ਨੂੰ ਆਓੁਦੇ ਚੰਗੇ ਪ੍ਰਬੰਧਾ ਲਈ ਦੇਰ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਛੋਟੀ ਛੁੋਟੇ ਛੋਟੇ  ਬੱਚਿਆਂ ਨੇ ਕੋਰੀਓ ਗਰਾਫੀ ਨਾਲ ਖ਼ੂਬ ਰੰਗ ਬੰਨ੍ਹਿਆ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਲਈ ਖਾਣ ਪੀਣ ਤੇ ਹੋਰ ਲੋੜੀਂਦੀਆ ਵਸਤਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ



Comments