ਹਰਪਿੰਦਰ ਸਿੰਘ ਗੱਗ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਹਾਲੈੰਡ।
ਹਰਪਿੰਦਰ ਸਿੰਘ ਗੱਗ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਹਾਲੈੰਡ
ਉੱਤਰਾਖੰਡ ਦੇ ਰਹਿਣ ਵਾਲੇ ਗੱਗ ਰਾਜਵਿੰਦਰ ਸਿੰਘ ਕੋਆਰਡੀਨੇਟਰ ਯੌਰਪ ਦੇ ਅਤਿ ਕਰੀਬੀ ਦੋਸਤ ਹਨ। ਜਿੰਨਾਂ ਦੀ ਥਾਪੜਾ ਨਾਲ ਹਾਲੈਂਡ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਹਰਪਿੰਦਰ ਸਿੰਘ ਗੱਗ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ(ਇੰਚਾਰਜ ਪੰਜਾਬ ਮਾਮਲੇ) ਅਤੇ ਰਣਜੀਤ ਸਿੰਘ ਰਾਵਤ (ਮੀਤ ਪ੍ਰਧਾਨ ਕਾਂਗਰਸ ਕਮੇਟੀ ਉੱਤਰਾਖੰਡ) ਕਰੀਬੀ ਦੋਸਤ ਹਨ। ਹਰਪਿੰਦਰ ਗੱਗ ਦੀ ਨਿਯੁਕਤੀ ਤੇ ਓਹਨਾਂ ਦੇ ਕਰੀਬੀ ਰਿਸ਼ਤੇਦਾਰ, ਦੋਸਤ ਅਤੇ ਪੂਰੇ ਯੌਰਪ ਕਾਂਗਰਸ ਪਾਰਟੀ ਦੇ ਆਗੂਆਂ ਦਿਲਬਾਗ ਸਿੰਘ ਚਾਨਾ, ਪ੍ਰਭਜੋਤ ਸਿੰਘ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ, ਤਜਿੰਦਰ ਸਿੰਘ ਗੁਰੀ, ਹਰਪ੍ਰੀਤ ਸਿੰਘ ਜੀਰਾ, ਵੇਦ ਸ਼ਰਮਾਂ, ਨਿਸ਼ਾਨ ਸਿੰਘ ਰਾਏਸਰ, ਮੁਲਖ ਰਾਜ, ਸੋਢੀ ਮਕੌੜਾ, ਗੁਰਦਿਆਲ ਸਿੰਘ ਚਾਹਲ, ਸੁਖਦੇਵ ਸਿੰਘ ਬਿੱਲਾ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹਰਪਿੰਦਰ ਸਿੰਘ ਗੱਗ ਨੇ ਕਾਂਗਰਸ ਹਾਈਕਮਾਂਡ, ਖਾਸ ਕਰਕੇ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਾਲੈੰਡ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਯਤਨ ਕਰਨਗੇ।

Comments
Post a Comment