ਇਟਲੀ ਦੇ ਬੇਰੁੋਜਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਭਾਰਤੀ ਗੱਭਰੂ
ਇਟਲੀ ਦੇ ਬੇਰੁੋਜਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਭਾਰਤੀ ਗੱਭਰੂ
ਮਿਲਾਨ ਇਟਲੀ 21 ਜੁਲਾਈ (ਸਾਬੀ ਚੀਨੀਆ) ਇਟਲੀ ਰਹਿੰਦੇ ਹਜਾਰਾਂ ਦੀ ਗਿਣਤੀ ਵਿਚ ਭਾਰਤੀਆਂ ਨੂੰ ਆਨ ਲਾਈਨਾਂ ਕਲਾਸਾਂ ਰਾਹੀ ਡਰਾਵਿੰਗ ਲਾਇਸੈਂਸ ਦੀਆਂ ਕੋਚਿੰਗਾਂ ਕਲਾਸਾਂ ਲਾਉਣ ਵਾਲਾ ਪਿਹੋਵਾ (ਹਰਿਆਣਾ) ਦਾ ਮਲਕੀਤ ਸਿੰਘ ਨੀਟਾ ਛੋਟੀ ਜਿਹੀ ਉਮਰ ਵਿਚ ਸਭ ਤੋ ਵੱਧ ਪੈਸੇ ਕਮਾਉਣ ਵਾਲਾ ਬਿਜਨੈਸਮੈਨ ਬਣਿਆ ਹੈ । "ਨੀਟਾ ਐਂਡ ਬ੍ਰਦਰਜ਼, ਦੇ ਨਾਂ ਹੇਠ ਇਟਲੀ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਬਣੇ ਟਰਾਂਸਲੇਸ਼ਨ ਸੈਂਟਰ ਤੋ ਬਹੁਤ ਸਾਰੇ ਭਾਰਤੀ ਸੇਵਾਵਾਂ ਲੈ ਰਹੇ ਹਨ।
ਇੰਨੀ ਦਿਨੀ ਇਹ ਭਾਰਤੀ ਨੌਜਵਾਨ ਇਟਾਲੀਅਨ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਸ਼ਹੂਰ ਟੀ, ਵੀ ਚੈਨਲ ਟੀ, ਜੀ ਲਾਸੀੳ ਵਲੋ ਇਸ ਭਾਰਤੀ ਨਾਲ ਲਿਖਤੀ ਕਰਾਰਨਾਮਾ ਵੀ ਕੀਤਾ ਗਿਆ ਹੈ ਜਿਸ ਵਿਚ ਉਹ ਹਫਤੇ ਵਿਚ ਦੋ ਵਾਰੀ ਬੇਰੋਜਗਾਰ ਨੌਜਵਾਨਾਂ ਨੂੰ ਸਫਲ ਬਿਜਨੈਸਮੈਨ ਬਣਨ ਅਤੇ ਹਲਾਤਾ ਨਾਲ ਲੜਨ ਦੇ ਗੁਰ ਦੱਸਿਆ ਕਰੇਗਾ ਦੱਸਣਯੋਗ ਹੈ ਕਿ ਮਲਕੀਤ ਸਿੰਘ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਗਵਾਈ ਵੀ ਕਰ ਚੁੱਕਾ ਹੈ ।

Comments
Post a Comment