ਯੂਰਪ ਦੇ ਪ੍ਰਸਿੱਧ ਕੁਮੈਂਟਟਰ ਨਰਿੰਦਰ ਸਿੰਘ ਤਾਜਪੁਰੀ ਨੂੰ ਸਦਮਾ ਮਾਤਾ ਦਾ ਦਿਹਾਂਤ
5 ਜੁਲਾਈ ਸੋਮਵਾਰ ਨੂੰ ਹੋਵੇਗੀ ਅੰਤਿਮ ਅਰਦਾਸ
ਮਿਲਾਨ ਇਟਲੀ 2 ਜੁਲਾਈ (ਸਾਬੀ ਚੀਨੀਆ) ਇਟਲੀ ਸਮੇਤ ਯੂਰਪ ਦੇ ਕਬੱਡੀ ਕੱਪਾਂ ਦੀ ਸਾ਼ਨ ਕੁਮੈਂਟਟਰ ਨਰਿੰਦਰ ਸਿੰਘ ਤਾਜਪੁਰੀ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਸਿੱਧੂ (86) ਪਿਛਲੇ ਦਿਨੀ ਅਕਾਲ ਪੁਰਖ ਦੁਆਰਾ ਬਖਸਿ਼ਸ਼ ਕੀਤੀ ਸਵਾਸਾਂ ਦੀ ਪੂੰਜੀ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਮਾਤਾ ਸੁਰਿੰਦਰ ਕੌਰ ਜੀ ਪਿਛਲੇ 14 ਸਾਲਾਂ ਤੋ ਇਟਲੀ ਵਿਚ ਹੀ ਰਹਿ ਰਹੇ ਸਨ ਤੇ ਉਨਾਂ ਦੇ ਅਕਾਲ ਚਲਾਣੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਸਮੇਤ ਸਿਆਸੀ ਤੇ ਗੈਰ ਸਿਆਸੀ ਸਖਸ਼ੀਅਤਾਂ ਵੱਲੋ ਨਰਿੰਦਰ ਸਿੰਘ ਤਾਜਪੁਰੀ ਹੁਣਾਂ ਨਾਲ ਗ੍ਹਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਿੱਧੂ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰਨ ਵਾਲਿਆ ਵਿਚ ਇਟਲੀ ਕਬੱਡੀ ਗਰੁੱਪ 2020 ਦੇ ਲੱਖੀ ਨਾਗਰਾ, ਰਾਜੂ ਰਾਮੂਵਾਲੀਆ, ਸੁਖਚੈਨ ਸਿੰਘ ਠੀਕਰੀਵਾਲ, ਹਰਕੀਤ ਸਿੰਘ ਮਾਧੋਝੰਡਾ, ਹਰਪ੍ਰੀਤ ਸਿੰਘ ਜੀਰ੍ਹਾ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ, ਕਬੱਡੀ ਖਿਡਾਰੀ ਜੱਗਾ ਖਾਨੋਵਾਲੀਆਂ, ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਲਖਵਿੰਦਰ ਸਿੰਘ ਡੋਗਰਾਵਾਲ, ਅਜੀਤ ਸਿੰਘ ਥਿੰਦ (ਕਵੀਸ਼ਰ) ਚੜਦੀ ਕਲ੍ਹਾ ਸਪੋਰਟਸ ਕਲੱਬ ਲਵੀਨੀੳ, ਬੱਬੂ ਜਲੰਧਰੀ, ਸੰਤੋਖ ਸਿੰਘ ਲਾਲੀ, ਅਨਿਲ ਕੁਮਾਰ ਸ਼ਰਮਾ, ਬਹੁਤ ਸਾਰੀਆਂ ਸ਼ਖਸ਼ੀਅਤਾ ਦੇ ਨਾ ਜਿਕਰਯੋਗ ਹਨ | ਉਨਾਂ ਦੀ ਅੰਤਿਮ ਅਰਦਾਸ 5 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਹੋਵੇਗੀ |

Comments
Post a Comment