ਇੰਡੀਅਨ ਉਵਸਰਸੀਜ਼ ਕਾਂਗਰਸ ਵਲੋ 31 ਮੈਬਰੀ ਕੌਰ ਕਮੇਟੀ ਦਾ ਐਲਾਨ
ਸ੍ਰੀ ਪ੍ਰਮੋਦ ਕੁਮਾਰ ਬਣੇ ਜਰਮਨ ਇਕਾਈ ਦੇ ਪ੍ਰਧਾਨ
ਮਿਲਾਨ ਇਟਲੀ 7 ਜੁਲਾਈ (ਸਾਬੀ ਚੀਨੀਆ) ਪੰਜਾਬ ਵਿਧਾਨ ਸਭਾ ਚੌਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਹਾਈਕਮਾਂਡ ਵਲੋ ਐਨ, ਆਰ ਆਈਜ਼ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਲਈ ਲਗਾਤਾਰ ਕੋਸਿ਼ਸਾਂ ਕੀਤੀਆ ਜਾ ਰਹੀਆ ਹਨ । ਸ਼ਾਇਦ ਇਸੇ ਲਈ ਹਾਈ ਕਮਾਂਡ ਵੱਲੋ ਯੌਰਪ ਦੇ ਕਨਵੀਨੀਅਰ ਰਾਜਵਿੰਦਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੌਰਪ ਮਾਮਲਿਆ ਲਈ 31 ਮੈਬਰੀ ਕੌਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਅਤੇ ਭਰਵਾਂ ਹੁੰਗਾਰਾ ਮਿਲਣਾ ਤਹ੍ਹਿ ਹੈ । ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਕੌਲ ਯੌਰਪ ਵਿਚ ਪਹਿਲਾ ਹੀ ਇਕ ਮਜਬੂਤ ਲੀਡਰਸਿ਼ਪ ਹੈ ਜਿਸ ਕਰਕੇ ਬਹੁਤ ਸਾਰੇ ਐਨ, ਆਰ ਆਈਜ਼ ਪਹਿਲਾ ਤੋ ਹੀ ਕਾਂਗਰਸ ਨਾਲ ਜੁੜ ਹੋਏ ਹਨ । ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਸੀਨੀ; ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਯੌਰਪ ਦੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੂੰ ਉਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਕਾਬਲੀਅਤ ਨੂੰ ਧਿਆਨ ਵਿਚ ਰੱਖਕੇ ਕਿ ਹੀ 31 ਮੈਬਰੀ ਕੌਰ ਕਮੇਟੀ ਦੀ ਚੌਣ ਕੀਤੀ ਗਈ ਹੈ । ਸੀਨੀ,ਆਗੂ ਸ਼੍ਰੀ ਪ੍ਰਮੋਦ ਕੁਮਾਰ ਨੂੰ ਉਵਰਸੀਜ਼ ਕਾਂਗਰਸ ਜਰਮਨੀ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਦੱਸਣਯੌਗ ਹੈ ਕਿ ਸ੍ਰੀ ਪ੍ਰਮੋਦ ਕੁਮਾਰ ਦਾ ਜਰਮਨ ਵਿਚ ਵੱਡਾ ਅਧਾਰ ਹੈ | ਸ੍ਰੀ ਸੈਮ ਪਟੌਦਾ ਚੈਅਰਮੈਨ, ਹਿਮਾਸ਼ੂ ਵਿਆਸ ਸੈਕਟਰੀ ਅਤੇ ਰਾਜਵਿੰਦਰ ਸਿੰਘ ਕਾਂਗਰਸ ਪਾਰਟੀ ਵਿਦੇਸ਼ਾਂ ਵਿਚ ਕਾਮਯਾਬ ਬਣਾਉਣ ਵਿਚ ਪੂਰੀ ਤਰ੍ਹਾ ਸਫਲ ਹੋਏ ਹਨ ।

Comments
Post a Comment