ਰੋਮ ਚੋ ਖਾਲਸਾਈ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ

              ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਗੂੰਜ ਉੱਠੀਆਂ ਰੋਮ ਦੀਆਂ ਕੰਧਾਂ 

ਮਿਲਾਨ ਇਟਲੀ 26 ਅਪ੍ਰੈਲ  (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਚੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਖਾਲਸਾਈ ਸ਼ਾਨੋ ਸ਼ੋਕਤ ਤੇ ਜਾਹੋ੍ਹ ਜਲਾਲ ਨਾਲ ਸਜਾਇਆ ਗਿਆ| ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ (ਮਾਸੀਮੀਨਾ ) ਵਿਖੇ ਆਖੰਠ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਇਸਾਈ ਧਰਮ ਦੇ ਸਰਬ ਉੱਚ ਸਥਾਨ  ਵੈਟੀਕਰਨ ਸਿਟੀ ਦੀ ਕੁਝ ਹੀ ਦੂਰੀ ਤੋ ਪਿਆਸਾ ਵਿਕਟੋਰੀਆਂ ਤੋ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਗਾਵਾਈ ਪੰਜ ਪਿਆਰਿਆ ਦੁਆਰਾ ਕੀਤੀ ਗਈ  ਇਸ ਇਤਿਹਾਸਿਕ ਮੌਕੇ ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ ਕੇਸਰੀ ਦਸਤਾਰਾਂ ਤੇ ਦੁਮਾਲਿਆ ਨਾਲ ਨੂੰ ਵੇਖ ਲੱਗ ਰਿਹਾ ਸੀ ਜਿਵੇ ਇਹ ਖਾਸ ਦਿਨ ਕੇਸਰੀ ਰੰਗ ਦਾ ਹੀ ਚੜ੍ਹਿਆ ਹੋਵੇ  ਕਵਸ਼ੀਰੀ ਅਤੇ ਕੀਰਤਨੀ ਜੱਥਿਆ ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਇਟਲੀ ਦੇ ਵੱਖ ਵੱਖ ਹਿੱਸਿਆ ਤੋ ਪੁੱਜੀਆਂ ਸੰਗਤਾਂ ਦੇ ਚਿਹਰਿਆ ਤੇ ਚੜ੍ਹੇ ਨੂਰ ਤੋ ਖਾਲਸੇ ਦੀ ਚੜ੍ਹਦੀ ਕਲ੍ਹਾਂ ਦੀ ਦਿੱਖ ਆਪ ਮੂਹਰੇ ਨਜਰੀ ਪੈ ਰਹੀ ਸੀ | 



ਸੰਤ ਬਾਬਾ ਜਰਨੈਲ ਸਿੰਘ ਗਤਕਾ ਅਕੈਡਮੀ ਦੇ ਨੌਜਵਾਨਾਂ ਵੱਲੋ ਗਤਕੇ ਦੇ ਜੌਹਰ ਵਿਖਾਉਦੇ ਹੋਏ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਰੋਮ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਖਾਸ ਗੱਲ ਹੁੰਦੀ ਹੈ ਕਿ ਇਟਾਲੀਅਨ ਲੋਕਾਂ ਤੋ ਇਲਾਵਾ ਦੂਜੇ ਮੁਲਕਾਂ ਤੋ ਇਤਿਹਾਸਿਕ ਸ਼ਹਿਰ ਰੋਮ ਘੁੰਮਣ ਆਏ ਬਹੁਤ ਸਾਰੇ ਸੈਲਾਨੀ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਆਨੰਦ ਪ੍ਰਾਪਤ ਕਰਦੇ ਹਨ ਤੇ ਗੁਰੂ ਕਿ ਲੰਗਰ ਛੱਕਦੇ ਹਨ | ਦੱਸਣਯੋਗ ਹੈ ਕਿ ਰੋਮ ਸ਼ਹਿਰ ਦੇ ਚਾਰ ਚੁਫੇਰੇ ਦੇ ਇਲਾਕਿਆ ਵਿਚ ਬੜੀ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਲੋਕ ਵੱਸੇ ਹੋਏ ਹਨ ਜੋ ਖਾਲਸਾ ਸਾਜਨਾ ਦਿਵਸ ਨੂੰ ਬੜੀ ਚੜ੍ਹਦੀ ਕਲ੍ਹਾ ਨਾਲ ਮਨਾਉਦੇ ਹੋਏ ਤੇ ਨਗਰ ਕੀਰਤਨ ਸਜਾਉਦੇ ਹਨ ਨੌਜਵਾਨਾਂ ਦਾ ਉਤਿਸ਼ਾਹ ਵੇਖਕੇ ਇੰਝ ਲੱਗ ਰਿਹਾ ਸੀ ਜਿਵੇ "ਜੋ ਬੋਲੇ ਸੋ ਨਿਹਾਲ, ਦੇ ਜੈਕਾਰਿਆ ਦੇ ਨਾਲ ਰੋਮ ਦੀਆਂ ਇਤਿਹਾਸਿਕ ਕੰਧਾਂ ਵੀ ਗੂੰਜ ਉੱਠੀਆਂ ਹੋਣ | 

  
ਇਟਲੀ ਦੀ ਰਾਜਧਾਨੀ ਰੋਮ ਵਿਚ ਸਜਾਏ ਨਗਰ ਕੀਰਤਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਫੋਟੋ  ਸਾਬੀ ਚੀਨੀਆ 


 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ