ਇਟਲੀ ਤੋ ਮੰਦਭਾਗੀ ਖਬਰ 13 ਸਾਲਾਂ ਦਸਤਾਰਧਾਰੀ ਬੱਚੇ ਤੇ ਹੋਇਆ ਨਕਸਲੀ ਹਮਲਾ

           ਇਟਲੀ ਤੋ ਮੰਦਭਾਗੀ ਖਬਰ 13 ਸਾਲਾਂ ਦਸਤਾਰਧਾਰੀ ਬੱਚੇ ਤੇ ਹੋਇਆ ਨਕਸਲੀ ਹਮਲਾ 



ਮਿਲਾਨ ਇਟਲੀ 28 ਮਈ (ਸਾਬੀ ਚੀਨੀਆ) ਉੱਤਰੀ ਇਟਲੀ ਦੇ ਜਿਲ੍ਹਾ ਆਲੇਸਾਂਦਰੀਆਂ ਦੇ ਕਸਬਾ ਤੋਰਟੋਨਾ ਵਿਖੇ ਇਕ ਦਸਤਾਰਧਾਰੀ ਸਿੱਖ ਬੱਚੇ ਉਪਰ ਕੁਝ ਸ਼ਰਾਰਤੀ ਅਨੁਸਰਾਂ ਦੁਆਰਾ ਨਕਸਲੀ ਹਮਲੇ ਕਰਨ ਤੇ ਕੁੱਟਮਾਰ ਕਰਨ ਦੀਆਂ ਮੰਦਭਾਗੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ ਇਟਾਲੀਅਨ ਮੀਡੀਏ ਮੁਤਾਬਿਕ 13 ਸਾਲਾਂ ਸਿੱਖ ਬੱਚੇ ਉਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ ਕਿਉਕਿ ਉਹ ਆਪਣੇ ਸਿਰ ਉਪਰ ਦਸਤਾਰ ਸੁਜਾਉਦਾ ਸੀ ਤੇ ਦੂਜਿਆ ਨਾਲੋ ਅਲੱਗ ਦੱਸਦਾ ਸੀ ਪ੍ਰਾਪਤ ਵੇਰਵਾਂ ਅਨੁਸਾਰ ਇਹ ਸਿੱਖ ਬੱਚਾ ਇਸ ਵੇਲੇ ਹਸਤਪਾਲ ਵਿਚ ਹੈ ਜਿਸ ਨਾਲ ਕਿ 4 ਗੋਰਿਆ ਵਲੋ ਬੁਰੀ ਤਰ੍ਹਾ ਕੁੱਟਮਾਰ ਕੀਤੀ ਗਈ ਸੀ | ਸਿੱਖ ਪਰਿਵਾਰ ਵੱਲੋ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਿਕ ਪੁਲਿਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ ਜਿੰਨਾਂਨੇ ਸਿੱਖ ਬੱਚੇ ਨਾਲ ਕੱੁਟਮਾਰ ਕਰਨ ਵਾਲਿਆ ਨੂੰ ਕਾਨੂੰਨੀ ਦਾਇਰੇ ਵਿਚ ਲੈਕੇ ਸਬਕ ਸਿਖਾਉਣ ਦੀ ਗੱਲ ਆਖੀ ਹੈ ਇਟਲੀ ਵਿਚ ਅਜਿਹਾ ਪਹਿਲੀ ਵਾਰ ਨਹੀ ਹੋਇਆ ਜਦੋ ਅਜਿਹੇ ਸ਼ਰਾਰਤੀ ਅਨਸਰਾਂ ਦੁਆਰਾ ਕਿਸੇ ਕੇਸਾਧਾਰੀ ਸਿੱਖ ਉਪਰ ਹਮਲਾ ਕੀਤਾ ਹੋਵੇ ਇੱਥ ਇਹ ਵੀ ਦੱਸਣਯੋਗ ਹੈ ਥੋੜੇ ਦਿਨ ਪਹਿਲਾ ਰੋਮ ਦੇ ਨਾਲ ਲੱਗਦੇ ਕਸਬਾ ਆਂਸੀੳ ਵਿਚ ਵੀ ਕੰਮ ਤੋ ਵਾਪਿਸ ਘਰ ਪਰਤ ਰਹੇ ਪੰਜਾਬੀ ਨੌਜਵਾਨਾਂ ਉਪਰ ਇਕ ਗਰੁੱਪ ਵੱਲੋ ਹਮਲਾ ਕੀਤਾ ਗਿਆ ਸੀ ਇਟਲੀ ਵਿਚ ਭਾਰਤੀਆਂ ਉੱਪਰ ਹੋ ਰਹੇ ਨਕਸਲੀਆਂ ਹਮਲਿਆ ਨੂੰ ਲੈਕੇ ਸਿੱਖ ਜੱਥੇਬੰਦੀਆਂ ਵੀ ਹਰਕਤ ਵਿਚ ਆ ਚੁੱਕੀਆ ਹਨ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈਕੇ ਇਸ ਮਾਮਲੇ ਦੀ ਡੂੰਘੀ ਤੱਕ ਜਾਣਗੇ |

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ