ਰੋਮ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਸੰਗਤਾਂ ਨੂੰ ਹੁੰਮ ਹੁੰਮਾਕੇ ਪੁੱਜਣ ਲਈ ਅਪੀਲ
ਸੰਗਤਾਂ ਨੂੰ ਹੁੰਮ ਹੁੰਮਾਕੇ ਪੁੱਜਣ ਲਈ ਅਪੀਲ
ਮਿਲਾਨ ਇਟਲੀ 22 ਅਪ੍ਰੈਲ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਚੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਦਿਨ ਐਤਵਾਰ ਨੂੰ ਸਜਾਇਆ ਜਾਣਾ ਹੈ ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਲੋੜੀਦੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆ ਹਨ ਨਗਰ ਕੀਰਤਨ ਦੀ ਆਰੰਭਤਾ ਹਰ ਸਾਲ ਦੀ ਤਰ੍ਹਾਂ ਪਿਆਸਾ ਵਿਕਟੋਰੀਉ ਤੋ ਹੋਵੇਗੀ ਤੇ ਦਿੱਤੇ ਰੂਟ ਪਲੈਨ ਮੁਤਾਬਿਕ ਪਰਿਕ੍ਰਮਾ ਕਰਨ ਉਪਰੰਤ ਇਸੇ ਜਗ੍ਹਾਂ ਤੇ ਵਾਪਿਸ ਪੁੱਜ ਕਰਕੇ ਸਮਾਪਤੀ ਹੋਵੇਗੇ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਜਾਵੇਗੀ | ਇਸ ਮੌਕੇ ਸਿੱਖ ਕੌਮ ਦੇ ਮਹਾਨ ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ | ਰਾਜਧਾਨੀ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਲੈਕੇ ਰੋਮ ਦੇ ਆਸ ਪਾਸ ਰਹਿਣ ਵਾਲੀਆਂ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਪ੍ਰਬੰਧਕ ਕਮੇਟੀ ਵੱਲੋ ਸਮੂਹ੍ਹ ਸੰਗਤਾ ਨੂੰ ਹੁੰਮ ਹੁੰਮਾਕੇ ਕਿ ਪੁੱਜਣ ਲਈ ਅਪੀਲ ਕੀਤੀ ਗਈ ਹੈ ਤਾ ਜੋ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਇਆ ਜਾ ਸਕੇ ।
ਜਾਣਕਾਰੀ ਸਾਝੀ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਆਗੂ,,,

Comments
Post a Comment