ਗਾਇਕ ਬਲਵੀਰ ਸ਼ੇਰਪੁਰੀ ਦਾ ਗੀਤ "ਯਾਦਾਂ ਵਤਨ ਦੀਆਂ, ਕਨੇਡਾ ਦੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਤੇ ਸਾਥੀ ਨੇ ਕੀਤਾ ਰਿਲੀਜ਼
ਕੈਨੇਡਾ ਦੇ
ਕੈਨੇਡਾ ਦੇ ਵਿਕਾਸ ਮੰਤਰੀ ਹਰਜੀਤ ਸੱਜਣ, ਬਿਲ ਸੰਧੂ, ਮਾਲੂਪਰੀ ਵੱਲੋਂ ਸ਼ੇਰਪੁਰੀ ਦਾ ਪੋਸਟਰ ਪ੍ਰਮੋਸ਼ਨ
ਗਾਇਕ ਬਲਵੀਰ ਸ਼ੇਰਪੁਰੀ ਅਜਕਲ ਨਵੇਂ ਟਰੈਕ( ਯਾਦਾਂ ਵਤਨ ਦੀਆਂ) ਨਾਲ ਵਿਦੇਸ਼ੀ ਧਰਤੀ ਦੇ ਕੋਨੇ ਕੋਨੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਹਰ ਸਮੇਂ ਸਮਾਜ ਦੀ ਖੁਸੀ ਗਮੀ ਅਤੇ ਹਰ ਮਸਲੇ ਤੇ ਖਰਾ ਉਤਰਨ ਵਿੱਚ ਮੁਹਾਰਤ ਹਾਸਲ ਕਰ ਰਿਹਾ ਹੈ।ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਪ੍ਰਦੇਸੀ ਟ੍ਰੈਕ ਤੋਂ ਬਾਅਦ ਹੁਣ( ਯਾਦਾਂ ਵਤਨ ਦੀਆਂ) ਨਵੇਂ ਟਰੈਕ ਨਾਲ ਜੀਵਨ ਰਿਕਾਰਡ ਕੰਪਨੀ ਯੂਕੇ ਦੇ ਬੈਨਰ ਹੇਠ ਹਾਜ਼ਰ ਹੋਏ ਹਨ। ਕੈਨੇਡਾ ਵੈਨਕੂਵਰ ਵਿਸਾਖੀ ਦੇ ਦਿਨ ਖ਼ਾਲਸਾ ਸਾਜਨਾ ਦਿਵਸ ਨੂੰ ਸਬੰਧਤ ਮਹਾਨ ਨਗਰ ਕੀਰਤਨ ਦੌਰਾਨ ਇਹ ਜਾਣਕਾਰੀ ਸਾਂਝੀ ਕਰਦਿਆਂ ਕੈਨੇਡਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ( ਯਾਦਾਂ ਵਤਨ ਦੀਆਂ) ਨੂੰ ਪ੍ਰਸਿੱਧ ਲੇਖਕ ਨਿਰਵੈਲ ਮਾਲੂਪੂਰੀ ਨੇ ਕਲਮ ਰਾਹੀਂ ਪਰਿਵਾਰ ਵਿਛੋੜੇ ਦੇ ਦਰਦ , ਪਿਆਰ ਐਨ, ਆਰ,ਆਈ ਵੀਰਾਂ ਦੇ ਆਪਣੇ ਵਤਨ ਪ੍ਰਤੀ ਜਜ਼ਬਾਤ ਜ਼ਾਹਿਰ ਕਰਕੇ ਲਫ਼ਜ਼ਾਂ ਦੀ ਲੜੀ ਵਿੱਚ ਪਰੋਇਆ ਹੈ। ਇਹ ਟਰੈਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਹੈ। ਕੈਮਰਾਮੈਨ ਸ਼ੰਕਰ ਦੇਵਾ, ਡਾਇਰੈਕਟਰ ਅਤੇ ਐਡੀਟਰ ਕੁਲਦੀਪ ਸਿੰਘ ਵੱਲੋਂ ਐਡਿਟ ਕਰਕੇ ਬਹੁਤ ਹੀ ਵਧੀਆ ਤਿਆਰ ਗਿਆ ਹੈ। ਪੂਰੀ ਟੀਮ ਵਧਾਈ ਦਿੰਦਿਆਂ ਉਨ੍ਹਾਂ ਨਾਲ ਗੀਤਕਾਰ ਨਿਰਵੈਲ ਮਾਲੂਪੂਰੀ, ਕਸ਼ਮੀਰ ਸਿੰਘ ਧਾਲੀਵਾਲ, ਸਾਂਝਾ ਟੀਵੀ ਦੇ ਪ੍ਰਡਿਊਸਰ ਸੁਖਵਿੰਦਰ ਬਿੱਲਾ ਸੰਧੂ, ਬਲਦੇਵ ਸਿੰਘ ਮਾਨ ਰੇਡੀਓ ਐਂਕਰ, ਬਲਜਿੰਦਰ ਕੌਰ ਟੀਵੀ ਐਂਕਰ, ਕੁਲਦੀਪ ਸਿੰਘ ਟੀਵੀ ਐਂਕਰ, ਹਰਨੀਤ ਕੌਰ ਟੀਵੀ ਐਂਕਰ, ਤਲਵਿੰਦਰ ਪੰਨੂੰ, ਸੰਧੂ ਕਲਾਥ ਹਾਊਸ ਅਤੇ ਹੋਰ ਵੀ ਬਹੁਤ ਸੰਗਤਾਂ ਮੌਜੂਦ ਸਨ

Comments
Post a Comment