ਇਟਲੀ ਤੋਂ ਅਜੀਤ ਪ੍ਰਤੀਨਿਧ ਸ:ਹਰਦੀਪ ਸਿੰਘ ਕੰਗ ਨੂੰ ਹਾਸਿਲ ਹੋਈ ਇਟਾਲੀਅਨ ਨਾਗਰਿਕਤਾ

ਇਟਲੀ 27 ਅਪ੍ਰੈਲ (ਬਿਉਰੋ)ਪ੍ਰਸਿੱਧ ਲੇਖਕ ਅਤੇ ਇਟਲੀ ਤੋਂ ਅਜੀਤ ਅਖਬਾਰ ਦੇ ਪ੍ਰਤੀਨਿਧ ਸ:ਹਰਦੀਪ ਸਿੰਘ ਕੰਗ ਨੂੰ ਯੂਰਪੀਅਨ ਮੁਲਕ ਇਟਲੀ ਦੀ ਨਾਗਰਿਕਤਾ ਮਿਲ ਗਈ ਹੈ।ਸ:ਕੰਗ ਨੂੰ  ਕੋਲੋਨੀਉਲਾ ਸ਼ਹਿਰ ਦੀ ਮੇਅਰ ਜਵਾਨਾ ਪਿਉਬੈਲੋ ਦੁਆਰਾ ਸੰਹੂ ਚੁਕਾ ਕੇ ਸੰਵਿਧਾਨਕ ਤੌਰ ਤੇ ਨਾਗਰਿਕਤਾ ਪ੍ਰਦਾਨ ਕੀਤੀ ਗਈ।ਇਸ ਵੇਲੇ ਮੇਅਰ ਦੁਆਰਾ ਇਟਲੀ ਚ ਰਹਿ ਰਹੇ ਸਾਰੇ ਭਾਰਤੀਆਂ ਦੇ ਚੰਗੇ ਤੇ ਮਿਹਨਤਕਸ਼ ਗੁਣਾਂ ਲਈ ਚੌਖੀ ਸ਼ਾਲਾਘਾ ਕੀਤੀ ਗਈ।ਦੱਸਣਯੋਗ ਹੈ ਕਿ ਸ:ਹਰਦੀਪ ਸਿੰਘ ਕੰਗ ਨੇ ਸਾਲ 2018 ਵਿੱਚ ਇਟਲੀ ਦੀ ਨਾਗਰਕਿਤਾ ਲੈਣ ਲਈ ਇਟਲੀ ਦੇ ਗ੍ਰਹਿ ਮੰਤਰਾਲੇ ਵਿੱਚ ਅਪਲਾਈ ਕੀਤਾ ਸੀ ਜਿਸ ਤੇ ਇਟਲੀ ਸਰਕਾਰ ਨੇ ਚਾਰ ਸਾਲ ਦੀ ਕਾਨੰਨੂਨ ਪ੍ਰਕ੍ਰਿਆ ਉਪਰੰਤ ਸ:ਕੰਗ ਦੀ ਅਰਜੀ ਨੂੰ ਸਾਰਥਿਕ ਮੰਨਦਿਆਂ ਉਨਾਂ ਨੂੰ ਇਟਾਲੀਅਨ ਨਾਗਰਿਕਤਾ ਮਹੁੱਈਆ ਕਰਵਾਈ ਹੈ।ਸ:ਹਰਦੀਪ ਸਿੰਘ ਕੰਗ ਰੂਪਨਗਰ ਜਿਲੇ ਦੇ ਪਿੰਡ ਠੌਣਾ ਨਾਲ਼ ਸਬੰਧਿਤ ਹਨ ਅਤੇ ਪਿਛਲੇ 17 ਸਾਲਾਂ ਤੋਂ ਇਟਲੀ ਰਹਿ ਰਹੇ ਹਨ।ਅਤੇ ਉਹ ਅਜੀਤ ਅਖਬਾਰ ਲਈ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਹਨ।


ਹਰਦੀਪ ਸਿੰਘ ਕੰਗ ਇਟਲੀ ਦੀ ਨਾਗਰਕਿਤਾ ਹਾਸਿਲ ਕਰਨ ਸਮੇਂ ਮੇਅਰ ਕੋਲੋਂ ਸੰਹੂ ਚੁਕਦੇ ਹੋਏ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ