ਕਿਸਾਨ ਅੰਦੋਲਨ ਦਾ ਸੇਕ ਪੁੱਜਿਆ ਸੰਯੁਕਤ ਰਾਸ਼ਟਰ (ਯੂ, ਐਨ, ਊ) ਦੇ ਵਿਹੜੇ
ਕਿਸਾਨ ਅੰਦੋਲਨ ਦਾ ਸੇਕ ਪੁੱਜਿਆ ਸੰਯੁਕਤ ਰਾਸ਼ਟਰ (ਯੂ, ਐਨ, ਊ) ਦੇ ਵਿਹੜੇ
ਮਿਲਾਨ ਇਟਲੀ 13 ਦਸੰਬਰ (ਸਾਬੀ ਚੀਨੀਆ) ਕੇਂਦਰ ਸਰਕਾਰ ਵੱਲੋ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਰੋਸ ਵਜੋ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਸੇਕ ਵਿਦੇਸ਼ਾਂ ਤੱਕ ਪੁੱਜ ਚੁੱਕਿਆ ਹੈ ਦੁਨੀਆਂ ਦੇ ਕਈ ਦੇਸ਼ਾਂ ਵਿਚ ਰੋਸ ਮੁਜਾਹਰੇ ਹੋਏ ਰਹੇ ਹਨ ਇਸੇ ਤਰਾਂ ਇਟਲੀ,ਸਵਿਟਜਲੈਂਡ, ਜਰਮਨੀ ਅਤੇ ਯੂਰਪ ਦੇ ਹੋਰ ਦੇਸ਼ਾਂ ਦੇ ਕਿਸਾਨ ਸਮਰਥਕਾਂ ਨੇ ਸੰਯੁਕਤ ਰਾਸ਼ਟਰ ( ਯੂ, ਐਨ ,ਉ ) ਦੇ ਦਫਤਰ ਅੱਗੇ ਰੋਸ ਮੁਜਾਹਰਾ ਕਰਕੇ ਕਿਸਾਨਾਂ ਨੂੰ ਉਜਾੜੇ ਤੋ ਬਚਾਉਣ ਲਈ ਮੰਗਾਂ ਰੱਖੀਆਂ ਹਨ। ਇਸ ਸਮੇ ਆਪਣੀ ਗੱਲ ਰੱਖਦਿਆ ਰਾਜਵਿੰਦਰ ਸਿੰਘ, ਮੈਡਮ ਗੁਰਵਿੰਦਰ ਰੰਧਾਵਾ,ਦਿਲਬਾਗ ਸਿੰਘ ,ਵਿਕਰਮਜੀਤ ਸਿੰਘ, ਸੱਬੋ ਬੋਪਾਰਾਏ,ਨਵਜੋਤ ਪਰਾਗ , ਨੇ ਆਖਿਆ ਕਿ ਪ੍ਰਧਾਨ ਮੰਤਰੀ ਇਕ ਤਾਨਾਸ਼ਾਹ ਵਾਂਗ ਦੇਸ਼ ਨੂੰ ਚਲਾ ਰਹੇ ਹਨ ਪਿਛਲੇ 6 ਸਾਲਾਂ ਤੋ ਨੋਟਬੰਦੀ , ਜੀ ,ਐਸ ,ਟੀ ਸਮੇਤ ਸਰਕਾਰ ਦਾ ਕੋਈ ਵੀ ਫੈਸਲਾ ਦੇਸ਼ ਨੂੰ ਤਰੱਕੀ ਦੀ ਰਾਹ੍ਹ ਨਹੀ ਪਾ ਸਕਿਆ ਸਗੋ ਅਮੀਰਾਂ ਦੇ ਢਿੱਡ ਭਰ ਰਹੇ ਨੇ ਜਦ ਕਿ ਗਰੀਬ ਲੋਕ ਰੋਟੀ ਤੋ ਵੀ ਤੰਗ ਹੋ ਰਹੇ ਨੇ । ਦੱਸਣਯੋਗ ਹੈ ਕਿ ਮੁਜਾਹਰੇ ਦੀ ਕਾਮਯਾਬੀ ਲਈ ਇਟਲੀ ਤੋ ਸੁਖਚੈਨ ਸਿੰਘ ਮਾਨ, ਸੰਦੀਪ ਗਿੱਲ, ਹੈਪੀ ਮੱਲਪੁਰ, ਦਇਆ ਨੰਦ ਸਿੰਘ ਰੋਮ, ਤਰਲੋਚਨ ਸਿੰਘ ਰੋਮ, ਰਾਜੂ ਕਾਸਤੀਲੈAਨੇ ਆਦਿ ਵੀ ਕਾਫਲਿਆ ਦੇ ਰੂਪ ਵਿਚ ਪੁੱਜੇ।


Comments
Post a Comment