ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਦੁਆਰਾ ਗਾਏ ਧਾਰਮਿਕ ਸ਼ਬਦ “ਸਤਨਾਮ ਵਾਹਿਗੁਰੂ” ਦਾ ਪੋਸਟਰ ਰਿਲੀਜ਼

 ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਦੁਆਰਾ ਗਾਏ ਧਾਰਮਿਕ ਸ਼ਬਦ “ਸਤਨਾਮ ਵਾਹਿਗੁਰੂ” ਦਾ ਪੋਸਟਰ ਰਿਲੀਜ਼


ਕਪੂਰਥਲਾ, 7 ਦਸੰਬਰ (ਪਰਮਜੀਤ ਸੰਨੀ)- ਪੰਜਾਬੀ ਮਸ਼ਹੂਰ ਗਾਇਕ ਬਲਵੀਰ ਸ਼ੇਰਪੁਰੀ ਨੇ ਗੁਰੂ ਨਾਨਕ ਦੇਵ ਜੀ ਦੇ 551ਵਾਂ ਸਾਲਾਂ  ਗੁਰਪੁਰਬ ਨੂੰ ਸਮਰਪਿਤ ਕਰਦਿਆਂ ਇਕ ਨਵਾਂ ਧਾਰਮਿਕ ਸ਼ਬਦ “ਸਤਨਾਮ ਵਾਹਿਗੁਰੂ” ਪੇਸ਼ ਕੀਤਾ ਹੈ, ਜਿਸਦਾ ਦਾ ਜੈ ਮਿਊਜ਼ਿਕ ਸਟੂਡੀਓ ਸੁਲਤਾਨਪੁਰ ਲੋਧੀ ਵਿਖੇ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਮੋਟਰ ਜਤਿੰਦਰ ਭੰਡਾਰੀ ਉਰਫ਼ ਬੌਬੀ ਯੂ. ਕੇ., ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਸੰਨੀ, ਸੰਗੀਤਕਾਰ ਹਰਭਜਨ ਹਰੀ, ਸੰਜੀਵ ਲਾਲੀ, ਅਮਿਤ ਚੌਹਾਨ ਅਤੇ ਰਵੀ ਚੌਹਾਨ ਆਦਿ ਸ਼ਾਮਿਲ ਹੋਏ। ਬਾਵਾ ਫੁਕੀਵਾਲ ਤੇ ਸੀਚੇਵਾਲ ਟਾਈਮਜ਼ ਦੀ ਪੇਸ਼ਕਾਰੀ ਵਿਚ ਅਤੇ ਸ਼ਿਵਰੰਜੀ ਰਿਕਾਰਡਜ਼ ਕੰਪਨੀ ਵੱਲੋਂ ਇਸ ਸ਼ਬਦ ਨੂੰ ਮਾਰਕੀਟ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸ਼ਬਦ ਨੂੰ ਕਲਮੀ ਰੂਪ ਗੁਰਮੀਤ ਸਿੰਘ ਨਾਡਾ ਦੁਆਰਾ ਦਿੱਤਾ ਗਿਆ ਅਤੇ ਹਰੀ ਅਮਿਤ ਦੁਆਰਾ ਸੰਗੀਤਕ ਧੁਨਾਂ ਵਿਚ ਸਜਾਇਆ ਗਿਆ। ਇਸ ਧਾਰਮਿਕ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸਾਬੀ ਚੀਨੀਆ ਨੇ ਅਤੇ ਵੀਡਿਓ ਕੁਲਦੀਪ ਸਿੰਘ ਦੁਆਰਾ ਪੂਰੀ ਕੀਤੀ ਗਈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ