ਜਨੇਵਾ ਦੀਆਂ ਸੰਗਤਾਂ ਵਲੋ ਕਿਸਾਨ ਅੰਦੋਲਨ ਨੂੰ ਭਰਵਾਂ ਸਮਰਥਨ
ਜਨੇਵਾ ਦੀਆਂ ਸੰਗਤਾਂ ਵਲੋ ਕਿਸਾਨ ਅੰਦੋਲਨ ਨੂੰ ਭਰਵਾਂ ਸਮਰਥਨ
ਮਿਲਾਨ ਇਟਲੀ 6 ਦਸੰਬਰ (ਸਾਬੀ ਚੀਨੀਆ) ਮੋਦੀ ਸਰਕਾਰ ਦੇ ਕਾਲਾ ਕਾਨੂੰਨਾਂ ਖਿਲਾਫ ਆਰੰਭ ਕੀਤੇ ਕਿਸਾਨ ਸ਼ਘਰਸ਼ ਨੂੰ ਦੇਸ਼ ਵਿਦੇਸ਼ ਵਿਚੋ ਭਰਵਾਂ ਸਮਰਥਨ ਮਿਲ ਰਿਹਾ ਹੈ । ਹਰ ਇਨਸਾਨ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਲਾ ਰਿਹਾ ਹੈ ਸਵਿਟਜਰਲੈਂਡ ਦੇ ਜਨੇਵਾ ਸ਼ਹਿਰ ਵਿਚ ਇਕੱਤਤਰ ਹੋਈਆਂ ਸੰਗਤਾਂ ਨੇ ਕਿਸਾਨ ਸ਼ਘਰਸ਼ ਦੀ ਚੜਦ੍ਹੀ ਕਲ੍ਹਾ ਦੀ ਅਰਾਦਸ ਕਰਦਿਆ ਆਖਿਆ ਕਿ ਕੇਂਦਰ ਸਰਕਾਰ ਨੂੰ ਕਿਸਆਨ ਮਾਰੂ ਕਾਲੇ ਕਾਨੂੰਨ ਜਲਦ ਤੋ ਜਲਦ ਵਾਪਿਸ ਲੈ ਲੈਣੇ ਚਾਹੀਦੀ ਹਨ । ਦੱਸਣਯੋਗ ਹੈ ਕਿ ਸਰਕਾਰ ਵਲੋ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆ ਦੀ ਖਬਰਾਂ ਵਿਦੇਸ਼ੀ ਅਖਬਾਰਾਂ ਪੁੱਜ ਰਹੀਆ ਨੇ ਜਿੰਨਾਂ ਵਿਚ ਭਾਰਤੀ ਸਰਕਾਰ ਦੀ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਵੇਖ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ ਜਨੇਵਾ ਦੀਆਂ ਸੰਗਤਾਂ ਨੇ ਆਖਿਆ ਕਿ ਜੇ ਸਰਕਾਰ ਨੇ 3 ਕਾਲੇ ਕਾਨੂੰਨ ਵਾਪਿਸ ਨਾ ਲਏ ਤਾ ਉਹ ਮੁਹਰਲੇ ਦਿਨਾਂ ਵਿਚ ਪ੍ਰਮੀਸ਼ਨਾਂ ਲੈਕੇ ਭਾਰਤੀ ਸਰਕਾਰ ਦੀਆਂ ਕਿਸਾਨਾਂ ਤੇ ਮਜਦੂਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਯੂ ,ਐਨ , A ਤੱਕ ਪਹੁੱਚਾਉਣਗੇ ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਸਰਕਾਰ ਦੀਆਂ ਧੱਕੇਸ਼ਾਹੀਆ ਖਿਲਾਫ ਬਹੁਤ ਵੱਡ ਤਦਾਦ ਵਿਚ ਰੋਸ ਪ੍ਰਦਰਸ਼ਨ ਹੋ ਰਹੇ ਹਨ।

Comments
Post a Comment