ਇਟਲੀ ! ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ? ਗੁ: ਪ੍ਰਬੰਧਕ ਕਮੇਟੀਆਂ ਵੀ ਨਹੀ ਕਰ ਸਕੀਆਂ ਖੁੱਲਕੇ ਸਮਰਥਨ

 ਸਿਆਸੀ ਪਾਰਟੀਆਂ ਤੋ ਇਲਾਵਾ ਕਈ ਗੁ: ਪ੍ਰਬੰਧਕ ਕਮੇਟੀਆਂ ਵੀ ਨਹੀ ਕਰ ਸਕੀਆਂ ਖੁੱਲਕੇ ਸਮਰਥਨ 

ਮਿਲਾਨ ਇਟਲੀ 27 ਦਸੰਬਰ (ਸਾਬੀ ਚੀਨੀਆ) ਖੇਤੀ ਬਿੱਲਾਂ ਨੂੰ ਲੈਕੇ ਕਿ ਪੰਜਾਬੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਆਰੰਭ ਕੀਤਾ ਕਿਸਾਨ ਅੰਦੋਲਨ ਅੱਜ ਸਾਰੇ ਭਾਰਤੀਆਂ ਦਾ ਸਾਝਾਂ ਅੰਦੋਲਨ ਬਣ ਚੁੱਕਿਆ ਹੈ ਅੰਦੋਲਨ ਨੂੰ ਭਾਰਤ ਵਾਸੀਆਂ ਦਾ ਅੰਦੋਲਨ ਬਣਾਉਣ ਅਤੇ ਦਿੱਲੀ ਦੀ ਹੱਕ ਤੱਕ ਟੈਰਕਟਰ ਚੜਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਨੌਜਵਾਨਾਂ ਦਾ ਫਿਰ ਚਾਹੇ ਉਹ ਪੰਜਾਬੀ ਹੋਣ ਜਾ ਹਰਿਆਣਵੀ ? ਨੌਜਵਾਨਾਂ ਤੇ ਆਪ ਮੁਹਾਰੇ ਹੋਏ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਤੋ ਇਲਾਵਾ ਸਿਆਸੀ ਪਾਰਟੀ ਦੇ ਆਗੂਆਂ ਨੂੰ ਅੰਦੋਲਨ ਦੇ ਲਾਗੇ ਤੱਕ ਨਹੀ ਫੱਟਕਣ ਦਿੱਤਾ। 



                  ਕੁਝ ਇਸੇ ਤਰਾਂ ਦੇ ਹਲਾਤ ਵੇਖਣ ਨੂੰ ਮਿਲ ਰਹੇ ਹਨ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਚੋ ਦੇਸ਼ ਭਾਵੇ ਛੋਟਾ ਹੈ ਪਰ ਯੂਰਪ ਵਿਚ ਪੰਜਾਬੀ ਅਤੇ ਹਰਿਆਣੇ ਦੇ ਲੋਕਾਂ ਦੀ ਸੰਘਣੀ  ਅਬਾਦੀ ਹੋਣ ਕਰਕੇ ਕਿਸਾਨਾਂ ਦੇ ਹੱਕ ਵਿਚ ਸਭ ਤੋ ਵੱਧ ਕਾਰ ਰੈਲੀਆਂ ਤੇ ਰੋਸ ਮੁਜਾਹਰੇ ਵੀ ਇਟਲੀ ਵਿਚ ਹੀ ਹੋਏ ਹਨ ਇੱਥੋ ਤੱਕ ਯੂ,ਐਨ,ੳ ਤੱਕ ਵੀ ਇੰਨਾਂ ਲੋਕਾਂ ਨੇ ਹੀ ਪਹੁੱਚ ਕੀਤੀ ਹੈ ਫਿਰ ਭਾਵੇ ਕਰੋਨਾ ਵਾਇਰਸ ਕਰਕੇ ਪ੍ਰਸ਼ਾਸ਼ਨ ਦੀਆਂ ਕਿੰਨੀਆਂ ਵੀ ਸਖਤ ਹਦਾਇੱਤਾ ਕਿਉ ਨਾ ਹੋਣ ਯੂਰਪ ਵਿਚ ਸਭ ਤੋ ਪਹਿਲਾ ਰੋਸ ਮੁਜਹਰਾ ਵੀ ਇਟਲੀ ਦੇ ਸ਼ਹਿਰ ਮਾਨਤੋਵਾ ਵਿਚ ਹੀ ਹੋਇਆ ਸੀ ਇਥੇ ਰਹਿੰਦੇ ਕਿਸਾਨ ਸਮਰਥਕਾਂ ਨੇ ਇਕ ਗੱਲ ਨੂੰ ਨੇੜੇ ਤੋ ਦੇਖਦਿਆ ਚਿੰਤਾ ਜਾਹਿਰ ਕੀਤੀ ਹੈ ਕਿ ਨੌਜਵਾਨਾਂ ਨੇ ਤਾ ਆਪਣੇ ਫਰਜਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ 



                ਪਰ ਇਸ ਸ਼ਘਰਸ਼ ਦੌਰਾਨ  ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਕਈ ਗੁਰਦੁਆਰਿਆ ਦੇ ਪ੍ਰਬੰਧਕ ਵੀ ਅੰਦੋਲਨ ਦੀ ਹਮਾਇਤ ਕਰਨ ਤੋ ਵਾਂਝੇ ਰਹਿ ਗਏ ਹਨ ਦੱਸਣਯੋਗ ਹੈ ਕਿ ਇਟਲੀ ਵਿਚ ਕਰੋਨਾ ਵਾਇਰਸ ਦੇ ਚਲਦਿਆ ਪ੍ਰਸ਼ਾਸ਼ਨ ਵਲੋ ਕਈ ਤਰ੍ਹਾ ਦੀਆਂ ਪਾਬੰਦੀਆਂ ਐਲਾਨੀਆਂ ਹੋਈਆ ਹਨ ਪਰ ਨੌਜਵਾਨਾਂ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਕੀਤਿਆ ਬੇਗੈਰ ਦਿੱਲੀ ਦੀਆਂ ਸੜਕਾਂ ਤੇ ਕਾਲੀ ਹਨੇਰ੍ਹੀਆਂ ਰਾਤਾਂ ਕੱਟ ਰਹੇ ਕਿਸਾਨਾਂ ਦੇ ਹੱਕ ਵਿਚ ਹਾਂ ਪੱਖੀ ਨਾਹਰਾਂ ਮਾਰਿਆ ਹੈ ਉਸਦੇ ਉਲਟ ਕਈ ਵੱਡੇ ਆਗੂ ਬੁਰੀ ਤਰ੍ਹਾਂ ਪਿਛੜ ਗਏ ਹਨ ਜਿਹੜੇ ਇਸ ਅੰਦੋਲਨ ਦੀ ਖੁੱਲਕੇ ਹਮਾਇਤ ਨਹੀ ਕਰ ਸਕੇ ਪ੍ਰੈਸ ਨਾਲ ਗੱਲਤਬਾਤ ਕਰਨ ਵਾਲਿਆ ਦਾ ਕਹਿਣਾ ਹੈ ਕਿ ਪੰਜਾਬ ਆਪਣੀ ਹੋਂਦ ਦੀ ਸਭ ਤੋ ਵੱਡੀ ਲੜਾਈ ਲੜ੍ਹ ਰਿਹਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ੋਸ਼ਲ ਮੀਡੀਏ ਤੇ ਲਾਈਵ ਹੋਕੇ ਮੈ ਮੇਰੀ ਦੇ ਗੁਣ ਗਾਊਣ ਵਾਲੇ ਬਹੁਤੇ ਆਗੂ ਸ਼ੋਸ਼ਲ ਮੀਡੀਏ ਤੇ ਸਿਆਸੀ ਪੋਸਟਾਂ ਤਾ ਹਰ ਰੋਜ ਪਾ ਰਹੇ ਹਨ ਪਰ ਕਿਸਾਨ ਅੰਦੋਲਨ ਦੇ ਹੱਕ ਵਿਚ ਉਨਾਂ ਦੇ ਮੁੰਹੂ ਇਕ ਬੋਲ ਨਹੀ ਨਿਕਲਿਆ ਅਕਸਰ ਅਖਬਾਰਾਂ ਦੇ ਪੰਨਿਆ ਅਤੇ ਸ਼ੋਸ਼ਲ ਮੀਡੀਤੇ ਤੇ ਸਰਗਰਮ ਰਹਿਣ ਵਾਲੇ ਸਿਆਸੀ ਆਗੂਆਂ ਸਮੇਤ ਕਈ ਗੁਰਦੁਆਰਾ ਪ੍ਰਬੰਧਕ ਵਲੋ ਵੀ ਕਿਸਾਨ ਅੰਦੋਲਨ ਬਾਰੇ ਧਾਰੀ ਹੋਈ ਚੁੱਪੀ ਇਟਲੀ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕਾਂ ਦਾ ਮੰਨਣਾ ਹੈ ਕਿ ਜੇ ਅਜਿਹੇ ਲੋਕ ਸੜਕਾਂ ਤੇ ਰੁੱਲ ਰਹੇ ਕਿਸਾਨਾਂ ਦੀ ਗੱਲ ਕਰਨ ਲੱਗੇ ਵੀ ਦਿਲ ਵਿਚ ਭੈਅ ਰੱਖ ਰਹੇ ਹਨ ਤਾ ਇੰਨਾਂ ਤੋ ਹੋਰ ਕਿਹੜੀ ਆਸ ਰੱਖੀ ਜਾ ਸਕਦੀ ਹੈ।  


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ