ਇਟਲੀ ! ਪੰਜਾਬੀਆਂ ਨੇ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਅਕਸਰ ਹੀ ਸੁਣਦੇ ਅਤੇ ਦੇਖਦੇ ਆਏ ਹਾ ਕਿ ਏਕਤਾ ਵਿੱਚ ਬੱਲ ਹੁੰਦਾ ਹੈ ਅਤੇ ਇੱਕਠੇ ਹੋ ਕੇ ਤੁਸੀਂ ਹਰ ਕੰਮ ਨੂੰ ਨਿਪੇੜੇ ਚਾੜ ਸਕਦੇ ਹਾ ,ਇਸ ਸਮੇ ਭਾਰਤ ਸਰਕਾਰ ਦੇ ਵਿਰੁੱਧ ਪੰਜਾਬ ਸਮੇਤ ਹੋ ਰਾਜਾਂ ਦੇ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ ਇਸ ਅੰਦੋਲਨ ਦੀਆਂ ਗੂੰਜਾਂ ਜਿਥੇ ਭਾਰਤ ਵਿੱਚ ਸੁਣ ਰਹੀਆ ਹਨ ਇਸ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਵੀ ਗੂੰਜ ਰਹੀਆਂ ਹਨ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਪਰਵਾਸੀ ਭਾਰਤੀਆਂ ਵਲੋਂ ਕਿਸਾਨਾਂ ਦਾ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ, ਇੰਗਲੈਂਡ,ਫਰਾਸ, ਜਰਨਮ ਅਤੇ ਕਨੇਡਾ ਆਦਿ ਦੇਸ਼ਾਂ ਵਿੱਚ ਵੀ ਪਰਵਾਸੀ ਪੰਜਾਬੀਆ ਵਲੋਂ ਡੱਟ ਕੇ ਹਿਮਾਇਤ ਕੀਤੀ ਜਾ ਰਹੀ ਹੈ,ਇਟਲੀ ਵਿੱਚ ਵੀ ਆਏ ਦਿਨ ਪ੍ਰਵਾਸੀ ਭਾਰਤੀਆਂ ਵਲੋਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਇਸ ਅੰਦੋਲਨ ਵਿੱਚ ਹਰ ਪੱਖ ਤੋਂ ਸਹਾਇਤਾ ਕਰਨ ਦਾ ਐਲਾਨ ਕੀਤੇ ਜਾ ਰਹੇ ਹਨ ਇਟਲੀ ਦੀ ਰਾਜਧਾਨੀ ਰੋਮ ਦੇ ਪੰਜਾਬੀ ਨੌਜਵਾਨਾਂ ਕਾਮਿਆਂ ਵਲੋਂ ਵੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਗਿਆ ਹੈ, 

        ਇਸੇ ਲੜੀ ਦੇ ਤਹਿਤ  ਰੋਮ ਦੇ ਨਜ਼ਦੀਕ ਪੈਂਦੇ ਸ਼ਹਿਰ ਲਵੀਨੀਉ ਦੇ ਸਭ ਤੋਂ ਵੱਡੇ ਖੇਤੀਬਾੜੀ ਨਾਲ ਸਬੰਧਤ ਖੇਤੀ ਫਾਰਮ ਰੀਚੀ ਫਾਰਮ ਅਤੇ ਪੋਮੇਸੀ਼ਆ ਵਿੱਚ ਸਥਿਤ ਰਿਸਪਾਰਮੀਆ ਕਾਂਸਾ ਡਿਸਟੀਬੂਟਰ ਕੰਪਨੀ ਦੇ ਪੰਜਾਬੀ ਕਾਮਿਆਂ ਵੱਲੋਂ ਪੂਰਨ ਤੌਰ ਤੇ ਕਿਸਾਨਾਂ ਦੇ ਅੰਦੋਲਨ ਸਮਰਥਨ ਕੀਤਾ ਗਿਆ ਹੈ ਪ੍ਰੈਸ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਕੰਪਨੀਆਂ ਵਿੱਚ ਕੰਮਕਰ ਰਹੇ ਪੰਜਾਬੀ ਨੌਜਵਾਨ ਨੇ ਆਖਿਆ ਕਿ ਇਹ ਖੇਤੀ ਆਰਡੀਨੈਂਸ ਬਿੱਲ ਬਿਲਕੁਲ ਗਲਤ ਬਣਾਏ ਗਏ ਹਨ ਜਿਸ ਕਰਕੇ ਅੱਜ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ਉਤੇ ਦਿਨ ਰਾਤਾਂ ਗੁਜਾਰਨੀਆ ਪੈ ਰਹੀਆਂ ਹਨ,ਸਾਡਾ ਉਨ੍ਹਾਂ ਕਿਹਾ ਜੇਕਰ ਸਾਡੇ ਭਾਰਤ ਦੇਸ਼ ਦੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾ ਸਾਨੂੰ ਅੱਜ ਇਨ੍ਹਾਂ ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਲਈ ਆ ਕੇ ਨਾ ਵਸਣਾ ਪੈਂਦਾ, ਅਤੇ ਕੋਈ ਵੀ ਨੌਜਵਾਨ ਆਪਣੇ ਪਰਿਵਾਰਾਂ,ਦੋਸਤਾ, ਰਿਸ਼ਤੇਦਾਰਾਂ ਨੂੰ ਨਹੀਂ ਸੀ ਛੱਡਣਾ ਚਾਹੁੰਦਾ, ਇਨ੍ਹਾਂ ਸਰਕਾਰਾਂ ਦੁਆਰਾ ਬਣਾਏ ਗਏ ਸਿਸਟਮਾਂ ਕਰਕੇ ਹੀ ਅੱਜ ਪੰਜਾਬ ਅਤੇ ਭਾਰਤ ਦੇ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਅਤੇ ਉਨ੍ਹਾਂ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਹ ਖੇਤੀ ਬਿੱਲਾ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ , ਅਤੇ ਦੇਸ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਬਿਲਕੁਲ ਖਤਮ ਹੋ ਜਾਵੇਗਾ! ਦੱਸਣਯੋਗ ਹੈ ਕਿ ਇਟਲੀ ਵਿੱਚ ਲਗਾਤਾਰ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀ ਬਿੱਲਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇਥੋਂ ਤੱਕ ਪ੍ਰਵਾਸੀ ਪੰਜਾਬੀ ਬੀਬੀਆਂ ਵਲੋਂ ਵੀ ਇਟਲੀ ਦੀ ਧਰਤੀ ਤੋਂ ਕਿਸਾਨਾਂ ਦੇ ਹੱਕਾਂ ਲਈ ਹਿਮਾਇਤ ਕੀਤੀ ਗਈ ਹੈ ਅਤੇ ਅੰਦੋਲਨ ਦਾ ਡੱਟ ਕੇ ਸਾਥ ਦੇਣ ਦੀ ਗੱਲ ਕਹੀ ਗਈ ਹੈ।



Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ