ਸਵਿਟਜਰਲੈਂਡ ਦੀਆਂ ਸੰਗਤਾਂ ਵਲੋ ਕਿਸਾਨ ਅੰਦੋਲਨ ਭਰਵਾਂ ਸਮਰਥਨ

                    ਸਵਿਟਜਰਲੈਂਡ ਦੀਆਂ ਸੰਗਤਾਂ ਵਲੋ ਕਿਸਾਨ ਅੰਦੋਲਨ ਭਰਵਾਂ ਸਮਰਥਨ

ਮਿਲਾਨ ਇਟਲੀ 6 ਦਸੰਬਰ (ਸਾਬੀ ਚੀਨੀਆ) ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋ ਮੋਦੀ ਸਰਕਾਰ ਦੇ ਕਾਲਾ ਕਾਨੂੰਨਾਂ ਖਿਲਾਫ ਆਰੰਭ ਕੀਤੇ ਸ਼ਘਰਸ਼ ਨੂੰ ਦੇਸ਼ ਵਿਦੇਸ਼ ਵਿਚੋ ਭਰਵਾਂ ਸਮਰਥਨ ਮਿਲ ਰਿਹਾ ਹੈ । ਕਿਸਾਨ ਅੰਦੋਲਨ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਸਵਿਟਜਰਲੈਂਡ ਦੀਆਂ ਸਿੱਖ ਸੰਗਤਾਂ ਭਾਈ ਬਿਕਰਮਜੀਤ ਸਿੰਘ, ਖਾਲਸਾ ਰਜੇਸ਼ਵਰਪਾਲ ਸਿੰਘ, ਜੋਗਾ ਸਿੰਘ ਵਾਰਿਸ, ਹਰਜਿੰਦਰ ਸਿੰਘ ਸੋਨੀ ਨੇ ਆਖਿਆ ਕਿ ਚਾਹੇ ਉਹ ਪਿਛਲੇ ਕਈ ਸਾਲ੍ਹਾਂ ਤੋ ਪੰਜਾਬ ਛੱਡਕੇ ਪੱਕੇ ਤੌਰ ਤੇ ਦੁਨੀਆ ਦੇ ਸਭ ਤੋ ਸੋਹਣੇ ਦੇਸ਼ ਸਵਿਟਜਰਲੈਂਡ ਵੱਸ ਗਏ ਹਨ ਪਰ ਅੱਜ ਵੀ ਉਨਾਂ ਦਾ ਦਿਲ ਪੰਜਾਬ ਦੇ ਪਿੰਡਾਂ ਦੀਆਂ ਗਲ੍ਹੀਆਂ ਵਿਚ ਧੜ੍ਹਕ ਦਾ ਹੈ ਤੇ ਉਹ ਹਮੇਸ਼ਾਂ ਉਸ ਧਰਤੀ ਅਤੇ ਲੋਕਾਂ ਦੀ ਚੜ੍ਹਦੀ ਕਲ੍ਹਾ ਮੰਗਦੇ ਹਨ। ਉਨਾਂ ਆਪਣੇ ਵਲੋ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦਾ ਕਿਸਾਨ ਹੀ ਅਨਾਜ ਉਗਾਹ੍ਹ ਕਿ ਲੋਕਾਂ ਨੂੰ ਰੋਟੀ ਖਵਾਉਂਦਾ ਹੈ ਸਰਕਾਰ ਉਨਾਂ ਦੀਆਂ ਮੰਗਾਂ ਨੂੰ ਮੰਨਕੇ ਕਿਸਾਨਾਂ ਵਿਰੋਧੀ ਕਾਲੇ ਕਾਨੂੰਨਾਂ ਜਲਦ ਤੋ ਜਲਦ ਵਾਪਿਸ ਲਵੈ ਉਨਾਂ ਇਹ ਵੀ ਆਖਿਆਂ ਕਿ ਦੇਸ਼ ਕਿਸਾਨ ਦਿੱਲੀ ਦੀਆਂ ਸੜ੍ਹਕਾਂ ਉੱਤੇ ਰਾਤਾਂ ਕੱਟ ਰਹੇ ਹਨ ਸਰਕਾਰ ਨੂੰ ਉਨ੍ਹਾਂ ਦਾ ਸਨਮਾਨ੍ਹ ਵਿਚ ਇਹ ਲੋਕ ਮਾਰੂ ਕਾਨੂੰਨ ਵਾਪਿਸ ਲੈਣੇ ਚਾਹੀਦੇ ਨੇ ਸਵਿਟਜਟਲੈਂਡ ਦੀਆਂ ਸੰਗਤਾਂ ਨੇ ਆਖਿਆ ਕਿਹਾ ਕਿ ਉਹ ਕਿਸਾਨਾਂ ਨੂੰ ਹਰ ਤਰ੍ਹਾ ਦਾ ਸਮਰਥਨ ਕਰਦੇ ਹਨ ਲੋੜ ਪਈ ਤਾ ਯੂ, ਐਨ, ਉ, ਦਾ ਦਰਵਾਜ਼ਾ ਵੀ ਖੜਕਾਉਣਗੇ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ